ਦੁਬਈ 17 ਜੁਲਾਈ
ਸੰਯੁਕਤ ਅਰਬ ਅਮੀਰਾਤ ਵਿੱਚ ਅਮਰੀਕੀ ਨਾਗਰਿਕ ਅਤੇ ਮਰਹੂਮ ਪੱਤਰਕਾਰ ਜਮਾਲ ਖਸ਼ੋਗੀ ਦੇ ਸਾਬਕਾ ਵਕੀਲ ਨੂੰ ਮਨੀ ਲਾਂਡਰਿੰਗ ਅਤੇ ਟੈਕਸ ਚੋਰੀ ਦੇ ਦੋਸ਼ ਹੇਠ ਤਿੰਨ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਸਾਊਦੀ ਪੱਤਰਕਾਰ ਖਸ਼ੋਗੀ ਨੂੰ ਸਾਊਦੀ ਅਰਬ ਦੇ ਇਸਤਾਂਬੁਲ ਸਥਿਤ ਸਫ਼ਾਰਤਖ਼ਾਨੇ ਵਿੱਚ ਸਾਲ 2018 ਵਿੱਚ ਕਤਲ ਕਰ ਦਿੱਤਾ ਗਿਆ ਸੀ। ਸਰਕਾਰੀ ਨਿਊਜ਼ ਏਜੰਸੀ ਡਬਲਯੂਏਐੱਮ ਦੀ ਸ਼ਨਿੱਚਰਵਾਰ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਨਾਗਰਿਕ ਵਕੀਲ ਅਸੀਮ ਗਫੂਰ ਨੂੰ 816,748 ਅਮਰੀਕੀ ਡਾਲਰ ਦਾ ਜੁਰਮਾਨਾ ਵੀ ਕੀਤਾ ਗਿਆ ਹੈ। ਸਜ਼ਾ ਪੂਰੀ ਹੋਣ ਮਗਰੋਂ ਗਫ਼ੂਰ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਜਾਵੇਗਾ। -ਏਪੀ