ਇਸਲਾਮਾਬਾਦ, 5 ਜੁਲਾਈ
ਦੇਸ਼ ਵਿੱਚ ਕਰੋਨਾਵਾਇਰਸ ਦੇ ਕੇਸਾਂ ਦੀ ਵਧਦੀ ਗਿਣਤੀ ਤੋਂ ਫ਼ਿਕਰਮੰਦ ਪਾਕਿਸਤਾਨ ਦੀ ਕੋਵਿਡ-19 ਦੇ ਟਾਕਰੇ ਬਾਰੇ ਸਬੰਧਤ ਸੰਸਥਾ ਨੇ ਅਗਾਮੀ ਈਦ-ਉਲ-ਅਜ਼ਾ ਦੇ ਤਿਉਹਾਰ ਦੇ ਮੱਦੇਨਜ਼ਰ ਮਾਸਕ ਪਾਉਣ ਤੇ ਸਮਾਜਿਕ ਦੂਰੀ ਨੇਮਾਂ ਨੂੰ ਲੈ ਕੇ ਸੱਜਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਜੂਨ ਦੇ ਮੱਧ ਵਿੱਚ ਮੁਲਕ ਵਿੱਚ ਕੋਵਿਡ-19 ਕੇਸਾਂ ਨੇ ਇਕਦਮ ਸ਼ੂਟ ਵੱਟੀ ਸੀ। ਅਧਿਕਾਰੀਆਂ ਨੂੰ ਡਰ ਹੈ ਕਿ ਐਤਵਾਰ ਨੂੰ ਮਨਾਏ ਜਾਣ ਵਾਲੇ ਈਦ ਉਲ ਅਜ਼ਾ ਕਰਕੇ ਬਾਜ਼ਾਰਾਂ ਵਿੱਚ ਖਰੀਦਦਾਰੀ ਨੂੰ ਲੈ ਕੇ ਲੋਕਾਂ ਦੀ ਭੀੜ ਲੱਗੀ ਹੈ, ਜਿਸ ਕਰਕੇ ਕਰੋਨਾ ਦੀ ਲਾਗ ਫੈਲਣ ਦਾ ਖ਼ਤਰਾ ਹੈ। ਜੌਹਨ ਹੋਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਪਾਕਿਸਤਾਨ ਵਿੱਚ ਹੁਣ ਤੱਕ 15,39,275 ਕੋਵਿਡ ਕੇਸ ਰਿਪੋਰਟ ਹੋਏ ਹਨ ਤੇ 30,403 ਵਿਅਕਤੀ ਦਮ ਤੋੜ ਚੁੱਕੇ ਹਨ। -ਪੀਟੀਆਈ