ਕਰਾਚੀ: ਪਾਕਿਸਤਾਨ ਦੀ ਵਿੱਤੀ ਰਾਜਧਾਨੀ ਕਰਾਚੀ ਦੀ ਯੂਨੀਵਰਸਿਟੀ ਅੰਦਰ ਅੱਜ ਹੋਏ ਕਾਰ ਧਮਾਕੇ ’ਚ ਦੋ ਵਿਦੇਸ਼ੀ ਨਾਗਰਿਕਾਂ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਪ੍ਰਾਪਤ ਰਿਪੋਰਟਾਂ ਅਨੁਸਾਰ ਇਹ ਧਮਾਕਾ ਯੂਨੀਵਰਸਿਟੀ ਅੰਦਰ ਕਨਫਿਊਸ਼ੀਅਸ ਇੰਸਟੀਚਿਊਟ ਨੇੜੇ ਇੱਕ ਕਾਰ ’ਚ ਹੋਇਆ। ਸਥਾਨਕ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ ਇਹ ਵੈਨ ਲੈਕਚਰਾਰਾਂ ਨੂੰ ਲਿਜਾ ਰਹੀ ਸੀ। ਇਸ ’ਚ ਦੋ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਸਨ ਜੋ ਯੂਨੀਵਰਸਿਟੀ ’ਚ ਪੜ੍ਹਾ ਕੇ ਆ ਰਹੇ ਸਨ। ਇਹ ਲੈਕਚਰਾਰ ਇੱਥੇ ਚੀਨੀ ਭਾਸ਼ਾ ਵਿਭਾਗ ’ਚ ਪੜ੍ਹਾਉਂਦੇ ਸਨ। ਘਟਨਾ ਤੋਂ ਬਾਅਦ ਪੁਲੀਸ ਤੇ ਨੀਮ ਫੌਜੀ ਰੇਂਜਰਾਂ ਨੇ ਮੌਕੇ ’ਤੇ ਪਹੁੰਚ ਕੇ ਇਲਾਕਾ ਸੀਲ ਕਰ ਦਿੱਤਾ ਹੈ। -ਪੀਟੀਆਈ