ਕਾਬੁਲ, 29 ਅਪਰੈਲ
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੀ ਮਸਜਿਦ ਵਿਚ ਹੋਏ ਜ਼ੋਰਦਾਰ ਧਮਾਕੇ ’ਚ 10 ਜਣੇ ਮਾਰੇ ਗਏ ਹਨ। ਇਸ ਹਮਲੇ ਵਿਚ 20 ਜਣੇ ਜ਼ਖ਼ਮੀ ਹੋ ਗਏ ਹਨ। ਰਮਜ਼ਾਨ ਦੇ ਪਵਿੱਤਰ ਮਹੀਨੇ ਜੁਮੇ ਦੀ ਨਮਾਜ਼ ਮੌਕੇ ਸੈਂਕੜੇ ਨਮਾਜ਼ੀ ਅੱਜ ਖ਼ਲੀਫ਼ਾ ਆਗਾ ਗੁਲ ਜਨ ਮਸਜਿਦ ਵਿਚ ਜੁੜੇ ਸਨ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਤਾਲਿਬਾਨ ਦੇ ਬੁਲਾਰੇ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ। ਧਮਾਕੇ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ ਤੇ ਨਾ ਹੀ ਕਿਸੇ ਨੇ ਇਸ ਦੀ ਜ਼ਿੰਮੇਵਾਰੀ ਲਈ ਹੈ। ਧਮਾਕਾ ਐਨਾ ਜ਼ੋਰਦਾਰ ਸੀ ਕਿ ਇਸ ਦੀ ਗੂੰਜ ਦੂਰ-ਦੂਰ ਤੱਕ ਸੁਣੀ ਗਈ। ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ਦੀਆਂ ਮਸਜਿਦਾਂ ਵਿਚ ਅਜਿਹੇ ਧਮਾਕਿਆਂ ਨਾਲ ਮੁਲਕ ਦੀ ਸ਼ੀਆ ਘੱਟਗਿਣਤੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਧਮਾਕਿਆਂ ਦੀ ਜ਼ਿੰਮੇਵਾਰੀ ਜ਼ਿਆਦਾਤਰ ਇਸਲਾਮਿਕ ਸਟੇਟ (ਖੋਰਾਸਾਨ) ਨੇ ਲਈ ਹੈ। -ਏਪੀ