ਕਾਬੁਲ:
ਅਫ਼ਗਾਨਿਸਤਾਨ ਦੀ ਰਾਜਧਾਨੀ ਵਿੱਚ ਫਿਦਾਈਨ ਹਮਲੇ ਵਿੱਚ ਘੱਟੋ-ਘੱਟ 18 ਜਣਿਆਂ ਦੀ ਮੌਤ ਹੋ ਗਈ ਅਤੇ 57 ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿੱਚ ਸਕੂਲੀ ਬੱਚੇ ਵੀ ਸ਼ਾਮਲ ਹਨ। ਪੱਛਮੀ ਕਾਬੁਲ ਦੇ ਦਸ਼ਤ-ਏ-ਬਾਰਚੀ ਵਿੱਚ ਵਿਦਿਅਕ ਅਦਾਰੇ ਮੂਹਰੇ ਹੋਏ ਇਸ ਹਮਲੇ ਦੀ ਅਜੇ ਤੱਕ ਕਿਸੇ ਨੇ ਜ਼ਿਮੇਵਾਰੀ ਨਹੀਂ ਲਈ ਹੈ। ਤਾਲਿਬਾਨ ਨੇ ਹਮਲੇ ਨਾਲ ਸਬੰਧ ਹੋਣ ਨੂੰ ਰੱਦ ਕੀਤਾ ਹੈ।
-ਏਪੀ