ਮਾਸਕੋ, 30 ਜੂਨ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਇਸ ਵਰ੍ਹੇ ਦੇ ਆਪਣੇ ਮੁੱਖ ਸਿਆਸੀ ਪ੍ਰੋਜੈਕਟ ਨੂੰ ਪੂਰਾ ਕਰਨ ਤੋਂ ਸਿਰਫ਼ ਇੱਕ ਕਦਮ ਦੀ ਦੂਰੀ ’ਤੇ ਹਨ। ਇਸ ਪ੍ਰੋਜੈਕਟ ਦੇ ਮੁਕੰਮਲ ਹੋਣ ਨਾਲ ਸੰਵਿਧਾਨ ’ਚ ਤਬਦੀਲੀਆਂ ਹੋਣਗੀਆਂ, ਜਿਨ੍ਹਾਂ ਰਾਹੀਂ ਪੂਤਿਨ ਦੇ ਕਾਰਜਕਾਲ ਵਿੱਚ 2036 ਤੱਕ ਵਾਧਾ ਹੋ ਸਕੇਗਾ। ਸੰਵਿਧਾਨਕ ਸੋਧਾਂ ਕਰਨ ਸਬੰਧੀ ਕਰਵਾਏ ਜਾ ਰਹੇ ਦੇਸ਼ਿਵਆਪੀ ਜਨ-ਮਤਦਾਨ ਦੇ ਨਤੀਜਿਆਂ ਮਗਰੋਂ ਪੂਤਿਨ ਨੂੰ ਆਪਣੇ ਕਾਰਜਕਾਲ ਦੇ ਸਮੇਂ ਵਿੱਚ ਵਾਧਾ ਕਰਨ ਦੀ ਖੁੱਲ੍ਹ ਮਿਲੇਗੀ ਅਤੇ ਊਹ ਛੇ-ਛੇ ਸਾਲਾਂ ਦੇ ਦੋ ਹੋਰ ਕਾਰਜਕਾਲ ਨਿਭਾ ਸਕਣਗੇ। ਰੂਸ ਵਿੱਚ ਪਹਿਲੀ ਵਾਰ ਹਫ਼ਤਾ ਭਰ ਮਤਦਾਨ ਚੱਲਿਆਂ ਤਾਂ ਜੋ ਕਰੋਨਾਵਾਇਰਸ ਮਹਾਮਾਰੀ ਦੌਰਾਨ ਮਤਦਾਨ ਕੇਂਦਰਾਂ ’ਤੇ ਭੀੜ ਰੋਕੀ ਜਾ ਸਕੇ। -ਏਪੀ