ਇਟਲੀ (ਵਿੱਕੀ ਬਟਾਲਾ): ਇਟਲੀ ਵਿਚ ਕਈ ਸਾਲਾਂ ਤੋਂ ਕੱਚੇ ਤੌਰ ’ਤੇ ਰਹਿ ਰਹੇ ਪੰਜਾਬੀ ਕਾਨੂੰਨੀ ਤੌਰ ’ਤੇ ਕੰਮ ਕਰਨ ਅਤੇ ਆਪਣੇ ਵਤਨ ਜਾਣ ਲਈ ਤਰਸ ਰਹੇ ਹਨ। ਭਾਰਤੀ ਕਾਮਿਆਂ ਲਈ ਸਰਕਾਰ ਵਲੋਂ ਇਮੀਗ੍ਰੇਸ਼ਨ ਤਾਂ ਖੋਲ੍ਹ ਦਿੱਤੀ ਗਈ ਹੈ ਪਰ ਸਰਕਾਰ ਵਲੋਂ ਲਾਈਆਂ ਸਖ਼ਤ ਸ਼ਰਤਾਂ ਕਰਕੇ ਕੱਚੇ ਕਾਮੇ ਮਾਯੂਸ ਹਨ। ਸਰਕਾਰ ਵਲੋਂ ਸ਼ਰਤਾਂ ਵਿਚ ਪੇਪਰ ਭਰਨ ਵਾਲੇ ਮਾਲਕ ਦੀ ਸਾਲਾਨਾ ਆਮਦਨ ਟੈਕਸ 30 ਹਜ਼ਾਰ ਯੂਰੋ, ਪਰਿਵਾਰ ਵਾਲੇ ਦੀ 27 ਹਜ਼ਾਰ ਯੂਰੋ ਅਤੇ ਇਕੱਲੇ ਦੀ 20 ਹਜ਼ਾਰ ਯੂਰੋ ਹੋਣੀ ਚਾਹੀਦੀ ਹੈ।