ਮਿਲਾਨ (ਇਟਲੀ): ਇਟਲੀ ਦੇ ਏ-4 ਮਿਲਾਨ ਤੌਰੀਨੋ ਹਾਈਵੇਅ ’ਤੇ ਵਾਪਰੇ ਸੜਕ ਹਾਦਸੇ ਦੌਰਾਨ ਚਾਰ ਜਣਿਆਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਅਤੇ ਇੱਕ ਵੈਨ ਵਿਚਕਾਰ ਇਹ ਹਾਦਸਾ ਏ-4 ਟਿਊਰਿਨ-ਮਿਲਾਨ ਮੋਟਰਵੇਅ ’ਤੇ ਸਵੇਰੇ ਕਰੀਬ ਪੌਣੇ ਦਸ ਵਜੇ ਵਾਪਰਿਆ। ਹਾਦਸੇ ਵਿੱਚ ਮਰਨ ਵਾਲੇ ਚਾਰੇ ਵਿਅਕਤੀ ਪਾਕਿਸਤਾਨ ਨਾਲ ਸਬੰਧਤ ਹਨ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲੀਸ ਅਤੇ ਡਾਕਟਰੀ ਅਮਲਾ ਮੌਕੇ ’ਤੇ ਪਹੁੰਚ ਗਿਆ। ਸਥਾਨਕ ਪੁਲੀਸ ਵੱਲੋਂ ਹਾਦਸਾ ਵਾਪਰਨ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। -ਵਿੱਕੀ ਬਟਾਲਾ