ਸੰਯੁਕਤ ਰਾਸ਼ਟਰ, 12 ਮਾਰਚ
ਸੰਯੁਕਤ ਰਾਸ਼ਟਰ ਵਿਚ ਭਾਰਤ ਨੇ ਅੱਜ ਕਿਹਾ ਕਿ ਮਨੁੱਖੀ ਹਾਲਤਾਂ ਦਾ ਸਿਆਸੀਕਰਨ ਕਰਨ ਦਾ ਵਧਦਾ ਰੁਝਾਨ ਮੰਦਭਾਗਾ ਹੈ। ਦੂਜੇ ਦੇਸ਼ਾਂ ਦੇ ਵਿਕਾਸ ਲਈ ਦਿੱਤੀ ਗਈ ਮਦਦ ਨੂੰ ਸਿਆਸੀ ਹਿੱਤਾਂ ਨਾਲ ਜੋੜੇ ਜਾਣ ਦਾ ਵਿਰੋਧ ਕਰਨਾ ਚਾਹੀਦਾ ਹੈ ਕਿਉਂਕਿ ਇਸ ਨਾਲ ਸੰਘਰਸ਼ ਵਾਲੀਆਂ ਸਥਿਤੀਆਂ ਵਿਚ ਭੋਜਨ ਅਸੁਰੱਖਿਆ ਵਧੇਗੀ। ‘ਸੰਘਰਸ਼ ਤੇ ਭੋਜਨ ਸੁਰੱਖਿਆ’ ਵਿਸ਼ੇ ਉਤੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵਿਚ ਖੁੱਲ੍ਹੀ ਚਰਚਾ ਦੌਰਾਨ ਭਾਰਤ ਦੇ ਸਥਾਈ ਪ੍ਰਤੀਨਿਧ ਟੀ.ਐੱਸ. ਤ੍ਰਿਮੂਰਤੀ ਨੇ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ ਕਿ ਦਾਨ ਦੇਣ ਵਾਲੇ ਮੁਲਕ ਸੰਘਰਸ਼ ਨਾਲ ਪ੍ਰਭਾਵਿਤ ਦੇਸ਼ਾਂ ਵਿਚ ਮਦਦ ਹੋਰ ਵਧਾਉਣ ਤੇ ਇਹ ਯਕੀਨੀ ਬਣਾਉਣ ਕਿ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਦਾ ਸਿਆਸੀਕਰਨ ਕੀਤੇ ਬਗੈਰ ਮਨੁੱਖੀ ਏਜੰਸੀਆਂ ਨੂੰ ਲੋੜੀਂਦਾ ਪੈਸਾ ਮਿਲ ਸਕੇ। -ਪੀਟੀਆਈ