ਵਾਸ਼ਿੰਗਟਨ, 31 ਅਕਤੂਬਰ
ਅਮਰੀਕਾ ਦੇ ਇੱਕ ਸਿਖਰਲੇ ਵਿਗਿਆਨੀ ਨੇ ਕਿਹਾ ਕਿ ਭਾਰਤ ਤੇ ਅਮਰੀਕਾ ’ਚ ਇੱਕ ਸੁਭਾਵਕ ਤਾਲਮੇਲ ਦੀ ਸਮਰੱਥਾ ਤੇ ਇੱਕੋ ਜਿਹੀਆਂ ਖਾਹਿਸ਼ਾਂ ਹਨ ਅਤੇ ਉਨ੍ਹਾਂ ਲਈ ਵਿਗਿਆਨ ਤੇ ਤਕਨੀਕ ਦੇ ਖੇਤਰ ’ਚ ਮਿਲ ਕੇ ਕੰਮ ਕਰਨਾ ਨਾ ਸਿਰਫ਼ ਉਨ੍ਹਾਂ ਦੇ ਲੋਕਾਂ ਲਈ ਬਲਕਿ ਆਲਮੀ ਸਮੱਸਿਆਵਾਂ ਦੇ ਹੱਲ ਲਈ ਵੀ ਅਹਿਮ ਹੈ। ਨੈਸ਼ਨਲ ਸਾਇੰਸ ਫਾਊਂਡੇਸ਼ਨ (ਐੱਨਐੱਸਐੱਫ) ਦੇ ਡਾਇਰੈਕਟਰ ਡਾ. ਸੇਤੂਰਮਨ ਪੰਚਨਾਥਨ ਨੇ ਕਿਹਾ, ‘ਅਸੀਂ ਆਲਮੀ ਭਾਈਵਾਲੀਆਂ ਰਾਹੀਂ ਆਲਮੀ ਸਮੱਸਿਆਵਾਂ ਦਾ ਹੱਲ ਕੱਢ ਸਕਦੇ ਹਾਂ ਜਿਸ ਨਾਲ ਸਥਾਨਕ ਸਮੱਸਿਆਵਾਂ ਵੀ ਹੱਲ ਹੋਣਗੀਆਂ।’ ਭਾਰਤ ਤੇ ਅਮਰੀਕਾ ਵਿਚਾਲੇ ਵਿਗਿਆਨ ਤੇ ਤਕਨੀਕ ਦੇ ਖੇਤਰ ’ਚ ਭਾਈਵਾਲੀ ’ਚ ਪਿਛਲੇ ਕੁਝ ਮਹੀਨਿਆਂ ’ਚ ਮਜ਼ਬੂਤੀ ਆਈ ਹੈ ਅਤੇ ਇੱਥੇ ਐੱਨਐੱਸਐੱਫ ਹੈੱਡਕੁਆਰਟਰ ’ਚ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੀ ਪੰਚਨਾਥਨ ਨਾਲ ਮੁਲਾਕਾਤ ਤੋਂ ਇਹ ਗੱਲ ਜ਼ਾਹਿਰ ਹੁੰਦੀ ਹੈ। ਪੰਚਨਾਥਨ ਨੇ ਕਿਹਾ, ‘ਦੋਵੇਂ ਵੱਡੇ ਲੋਕਤੰਤਰ ਚਾਹੁੰਦੇ ਹਨ ਕਿ ਉਨ੍ਹਾਂ ਦੇ ਨਾਗਰਿਕ ਖੁਸ਼ਹਾਲ ਹੋਣ ਤਾਂ ਸਾਨੂੰ ਮਿਲ ਕੇ ਕੰਮ ਕਿਉਂ ਨਹੀਂ ਕਰਨਾ ਚਾਹੀਦਾ।’ -ਪੀਟੀਆਈ