ਲੋਦ (ਇਜ਼ਰਾਈਲ), 13 ਸਤੰਬਰ
ਇਜ਼ਰਾਈਲ ’ਚ ਰੱਖਿਆ ਉਪਕਰਨਾਂ ਦੀ ਇੱਕ ਠੇਕੇਦਾਰ ਕੰਪਨੀ ਨੇ ਰਿਮੋਟ ਕੰਟਰੋਲ ਵਾਲਾ ਇੱਕ ਹਥਿਆਰਬੰਦ ਰੋਬੋਟ ਲਾਂਚ ਕੀਤਾ ਹੈ ਅਤੇ ਕਿਹਾ ਕਿ ਇਹ ਜੰਗ ਦੇ ਮੈਦਾਨ ’ਚ ਗਸ਼ਤ ਕਰਨ ਦੇ ਨਾਲ-ਨਾਲ ਘੁਸਪੈਠੀਆਂ ਦਾ ਪਤਾ ਲਾਉਣ ਅਤੇ ਫਾਇਰਿੰਗ ਦਾ ਕੰਮ ਵੀ ਕਰ ਸਕਦਾ ਹੈ। ਇਹ ਮਨੁੱਖ ਰਹਿਤ ਵਾਹਨ ਡਰੋਨ ਤਕਨੀਕ ਦੀ ਦੁਨੀਆ ਵਿੱਚ ਇੱਕ ਨਵੀਂ ਖੋਜ ਹੈ, ਜੋ ਆਧੁਨਿਕ ਜੰਗ ਦਾ ਮੈਦਾਨ ਤੇਜ਼ੀ ਨਾਲ ਬਦਲ ਰਹੀ ਹੈ। ਚਾਰ-ਪਹੀਆ ਦੀਆਂ ਮਦਦ ਨਾਲ ਚੱਲਣ ਵਾਲਾ ਇਹ ਰੋਬੋਟ ਸਰਕਾਰੀ ਮਾਲਕੀ ਵਾਲੀ ਇਜ਼ਰਾਈਲ ਏਅਰੋਸਪੇਸ ਇੰਡਸਟਰੀਜ਼ ‘ਆਈਈਐਕਸ ਐੱਮਕੇਆਈਆਈ’ ਵੱਲੋਂ ਵਿਕਸਿਤ ਕੀਤਾ ਗਿਆ ਹੈ। ਕੰਪਨੀ ਦੀ ਖ਼ੁਦਮੁਖਤਿਆਰ ਪ੍ਰਣਾਲੀ ਡਿਵੀਜ਼ਨ ਦੀ ਉੱਪ ਮੁਖੀ ਰਾਣੀ ਅਵਨੀ ਨੇ ਕਿਹਾ ਕਿ ਇਹ ਇੱਕ ਇਲੈੱਕਟਰੋਨਿਕ ਟੈਬਲੇਟ ਨਾਲ ਚਲਾਇਆ ਜਾਣ ਵਾਲਾ ਰੋਬੋਟ ਹੈ। ਇਸ ਵਿੱਚ ਦੋ ਮਸ਼ੀਨਗੰਨਾਂ, ਕੈਮਰੇ ਅਤੇ ਸੈਂਸਰ ਲੱਗੇ ਹੋਏ ਹਨ। ਇਹ ਰੋਬੋਟ ਜ਼ਮੀਨ ’ਤੇ ਮੌਜੂਦ ਸੈਨਿਕਾਂ ਲਈ ਖੁਫ਼ੀਆ ਜਾਣਕਾਰੀ ਇਕੱਠੀ ਕਰਨ, ਜ਼ਖ਼ਮੀ ਸੈਨਿਕਾਂ ਨੂੰ ਲਿਜਾਣ, ਜੰਗ ਦੇ ਮੈਦਾਨ ਦੇ ਅੰਦਰ ਤੇ ਬਾਹਰ ਸਪਲਾਈ ਕਰਨ ਤੋਂ ਇਲਾਵਾ ਅਤੇ ਨੇੜਲੇ ਨਿਸ਼ਾਨਿਆਂ ’ਤੇ ਹਮਲਾ ਵੀ ਕਰ ਸਕਦਾ ਹੈ। -ਏਪੀ