ਯੇਰੂਸ਼ਲਮ, 6 ਅਕਤੂਬਰ
ਇਜ਼ਰਾਈਲ ਦੇ ਸਾਬਕਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਯਹੂਦੀ ਵਰਤ ਦੇ ਦਿਨ ਯੋਮ ਕਿੱਪਰ ਦੌਰਾਨ ਬੇਚੈਨੀ ਮਹਿਸੂਸ ਕਰਨ ਤੋਂ ਬਾਅਦ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਬਾਅਦ ’ਚ ਨੇਤਨਯਾਹੂ (72) ਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ। ਉਨ੍ਹਾਂ ਨੂੰ ਪ੍ਰਾਥਨਾ ਸਭਾ ਵਿੱਚ ਸ਼ਾਮਲ ਹੋਣ ਦੌਰਾਨ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕਰਨ ਤੋਂ ਬਾਅਦ ਯੇਰੂਸ਼ਲਮ ਦੇ ਹਸਪਤਾਲ ਲਿਜਾਇਆ ਗਿਆ।