ਯੋਰੋਸ਼ਲਮ, 22 ਅਗਸਤ
ਇਜ਼ਰਾਇਲੀ ਫ਼ੌਜ ਨੇ ਅੱਜ ਗਾਜ਼ਾ ਪੱਟੀ ਵਿਚ ਫ਼ਲਸਤੀਨੀ ਫ਼ੌਜੀ ਹਥਿਆਰਾਂ ’ਤੇ ਬੰਬਾਰੀ ਕੀਤੀ। ਬੰਬਾਰੀ ਹਥਿਆਰ ਰੱਖਣ ਵਾਲੀਆਂ ਕਈ ਥਾਵਾਂ ਉਤੇ ਕੀਤੀ ਗਈ। ਦੱਸਣਯੋਗ ਹੈ ਕਿ ਫ਼ਲਸਤੀਨੀਆਂ ਵੱਲੋਂ ਕੀਤੇ ਗਏ ਹਿੰਸਕ ਮੁਜ਼ਾਹਰਿਆਂ ਵਿਚ ਇਕ ਇਜ਼ਰਾਇਲੀ ਪੁਲੀਸ ਅਧਿਕਾਰੀ ਗੰਭੀਰ ਜ਼ਖ਼ਮੀ ਹੋ ਗਿਆ ਸੀ। ਸ਼ਨਿਚਰਵਾਰ ਨੂੰ ਹੋਈ ਹਿੰਸਾ ਫ਼ਲਸਤੀਨੀਆਂ ਵੱਲੋਂ ਕੀਤੇ ਇਕ ਜ਼ੋਰਦਾਰ ਰੋਸ ਮੁਜ਼ਾਹਰੇ ਤੋਂ ਬਾਅਦ ਹੋਈ। ਗਾਜ਼ਾ ਦੇ ਹਮਾਸ ਸ਼ਾਸਕ ਖਿੱਤੇ ਨੂੰ ਇਜ਼ਰਾਇਲ-ਮਿਸਰ ਵਾਲੇ ਪਾਸਿਓਂ ਰਾਹ ਨਾ ਦੇਣ ਦਾ ਵਿਰੋਧ ਕਰ ਰਹੇ ਸਨ। ਇਸ ਦੌਰਾਨ ਦਰਜਨਾਂ ਲੋਕ ਇਜ਼ਰਾਈਲ-ਫ਼ਲਸਤੀਨ ਸਰਹੱਦ ਦੀਆਂ ਰੋਕਾਂ ਕੋਲ ਪਹੁੰਚ ਗਏ ਤੇ ਪੱਥਰ ਅਤੇ ਧਮਾਕਾਖੇਜ਼ ਸਮੱਗਰੀ ਦੂਜੇ ਪਾਸੇ ਇਜ਼ਰਾਇਲੀ ਫ਼ੌਜੀਆਂ ਵੱਲ ਸੁੱਟੀ। ਇਜ਼ਰਾਇਲੀ ਫ਼ੌਜ ਦੀ ਗੋਲੀਬਾਰੀ ਵਿਚ 24 ਫ਼ਲਸਤੀਨੀ ਫੱਟੜ ਹੋ ਗਏ।
ਇਜ਼ਰਾਈਲ ਦੇ ਇਕ ਪੁਲੀਸ ਅਧਿਕਾਰੀ ਦੇ ਗੋਲੀ ਲੱਗ ਗਈ ਤੇ ਉਹ ਗੰਭੀਰ ਜ਼ਖਮੀ ਹੋ ਗਿਆ। ਇਸ ਤੋਂ ਬਾਅਦ ਇਜ਼ਰਾਈਲ ਦੇ ਲੜਾਕੂ ਜਹਾਜ਼ਾਂ ਨੇ ਗਾਜ਼ਾ ਵਿਚ ਹਥਿਆਰਾਂ ਦੇ ਚਾਰ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਫ਼ਲਸਤੀਨੀ ਐਨਕਲੇਵ ਨੇੜੇ ਇਜ਼ਰਾਈਲ ਨੇ ਸਰਹੱਦ ਉਤੇ ਹੋਰ ਫ਼ੌਜ ਤਾਇਨਾਤ ਕਰ ਦਿੱਤੀ ਹੈ। ਹਵਾਈ ਹਮਲਿਆਂ ਵਿਚ ਜਾਨੀ-ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। -ਏਪੀ