ਬੈਰੂਤ, 8 ਅਪਰੈਲ
ਇਜ਼ਰਾਈਲ ਨੇ ਅੱਜ ਤੜਕੇ ਸੀਰੀਆ ਦੀ ਰਾਜਧਾਨੀ ਦਮੱਸ਼ਕ ਨੇੜੇ ਅਤੇ ਇਸ ਦੇ ਦੱਖਣੀ ਇਲਾਕੇ ’ਚ ਮਿਜ਼ਾਈਲਾਂ ਨਾਲ ਹਮਲਾ ਕੀਤਾ। ਸੀਰੀਆ ਦੀ ਖ਼ਬਰ ਏਜੰਸੀ ਸਨਾ ਮੁਤਾਬਕ ਮੁਲਕ ਦੀ ਹਵਾਈ ਸੈਨਾ ਕੁਝ ਮਿਜ਼ਾਈਲਾਂ ਨੂੰ ਡੇਗਣ ’ਚ ਕਾਮਯਾਬ ਰਹੀ। ਉਨ੍ਹਾਂ ਕਿਹਾ ਕਿ ਗੁਆਂਢੀ ਮੁਲਕ ਲਬਿਨਾਨ ’ਚ ਉੱਡ ਰਹੇ ਇਜ਼ਾਇਲੀ ਜੰਗੀ ਜਹਾਜ਼ਾਂ ਤੋਂ ਕੁਝ ਮਿਜ਼ਾਈਲਾਂ ਦਾਗ਼ੀਆਂ ਗਈਆਂ ਸਨ। ਬ੍ਰਿਟੇਨ ਆਧਾਰਿਤ ਮਨੁੱਖੀ ਹੱਕਾਂ ਬਾਰੀ ਸੀਰੀਅਨ ਅਬਜ਼ਰਵੇਟਰੀ ਨੇ ਕਿਹਾ ਕਿ ਇਜ਼ਰਾਈਲ ਨੇ ਦਮੱਸ਼ਕ ਨੇੜੇ ਫ਼ੌਜੀ ਚੌਕੀਆਂ ਨੂੰ ਵੀ ਨਿਸ਼ਾਨਾ ਬਣਾਇਆ। ਉਧਰ ਲਬਿਨਾਨ ਦੇ ਦਹਿਸ਼ਤੀ ਹਿਜ਼ਬੁਲਾ ਗਰੁੱਪ ਦੇ ਟੀਵੀ ਅਲ-ਮਨਾਰ ਨੇ ਕਿਹਾ ਕਿ ਸੀਰੀਆ ਦੀ ਇਕ ਮਿਜ਼ਾਈਲ ਲਬਿਨਾਨ ਨਾਲ ਲਗਦੀ ਸਰਹੱਦ ਨੇੜੇ ਡਿੱਗੀ। -ਏਪੀ