ਬੇਰੂਤ, 15 ਫਰਵਰੀ
ਇਜ਼ਰਾਈਲ ਨੇ ਅੱਜ ਸੀਰੀਆ ਦੀ ਰਾਜਧਾਨੀ ਦਮੱਸ਼ਕ ਨੇੜੇ ਕਈ ਮਿਜ਼ਾਈਲਾਂ ਦਾਗੀਆਂ, ਜਿਸ ਵਿੱਚ ਇਰਾਨ ਦੀ ਹਮਾਇਤ ਵਾਲੇ ਛੇ ਲੜਾਕੇ ਹਲਾਕ ਹੋ ਗਏ। ਸੀਰੀਆ ਦੀ ਸਰਕਾਰੀ ਖ਼ਬਰ ਏਜੰਸੀ ‘ਸਨਾ’ ਨੇ ਆਪਣੀ ਇਕ ਰਿਪੋਰਟ ’ਚ ਦਾਅਵਾ ਕੀਤਾ ਕਿ ਸੀਰੀਆ ਦੀ ਹਵਾਈ ਸੁਰੱਖਿਆ ਨੇ ਇਨ੍ਹਾਂ ਵਿੱਚੋਂ ਬਹੁਤੀਆਂ ਮਿਜ਼ਾਈਲਾਂ ਨੂੰ ਫੁੰਡ ਦਿੱਤਾ। ਰਿਪੋਰਟ ਮੁਤਾਬਕ ਮਿਜ਼ਾਈਲਾਂ ਸੀਰੀਆ ’ਚ ਇਜ਼ਰਾਈਲ ਦੇ ਕਬਜ਼ੇ ਵਾਲੇ ਗੋਲਾਨ ਹਾਈਟਸ ਤੋਂ ਦਾਗੀਆਂ ਗਈਆਂ ਸਨ। ਬਰਤਾਨੀਆ ਅਧਾਰਿਤ ਮਨੁੱਖੀ ਹੱਕਾਂ ਬਾਰੇ ਨਿਗਰਾਨ ਨੇ ਕਿਹਾ ਕਿ ਇਜ਼ਰਾਈਲ ਨੇ ਮਿਜ਼ਾਈਲਾਂ ਦਾਗ ਕੇ ਦਮੱਸ਼ਕ ਨੂੰ ਲਬਿਨਾਨ ਦੀ ਰਾਜਧਾਨੀ ਬੇਰੂਤ ਨਾਲ ਜੋੜਦੇ ਸ਼ਾਹਰਾਹ ਨਜ਼ਦੀਕ ਪਹਾੜਾਂ ਵਿੱਚ ਸੀਰਿਆਈ ਫੌਜ ਦੀ ਚੌਥੀ ਡਿਵੀਜ਼ਨ ਨੂੰ ਨਿਸ਼ਾਨਾ ਬਣਾਇਆ। -ਏਪੀ