ਯੋਰੋਸ਼ਲਮ: ਇਜ਼ਰਾਈਲ ਦੀਆਂ ਆਮ ਚੋਣਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਪਾਰਟੀ ਨੇ 120 ਮੈਂਬਰੀ ਸੰਸਦ ਵਿਚ 65 ਸੀਟਾਂ ’ਤੇ ਜਿੱਤ ਨਾਲ ਬਹੁਮਤ ਹਾਸਲ ਕਰ ਲਿਆ ਹੈ। ਇਸ ਦੇ ਨਾਲ ਹੀ ਨੇਤਨਯਾਹੂ ਦੀ ਸੱਤਾ ਵਿੱਚ ਵਾਪਸੀ ਦਾ ਰਾਹ ਪੱਧਰਾ ਹੋ ਗਿਆ ਹੈ। ਪ੍ਰਧਾਨ ਮੰਤਰੀ ਯਾਇਰ ਲਾਪਿਡ ਨੇ ਨੇਤਨਯਾਹੂ ਨੂੰ ਜਿੱਤ ਦੀ ਵਧਾਈ ਦਿੱਤੀ ਹੈ। ਕੇਂਦਰੀ ਚੋਣ ਸਮਿਤੀ ਦੇ ਤਾਜ਼ਾ ਅੰਕੜਿਆਂ ਅਨੁਸਾਰ ਨੇਤਨਯਾਹੂ ਦੀ ਲਿਕੁਡ ਪਾਰਟੀ ਨੂੰ 32 ਸੀਟਾਂ, ਪ੍ਰਧਾਨ ਮੰਤਰੀ ਯਾਇਰ ਲੈਪਿਡ ਦੀ ਯੇਸ਼ ਆਤਿਦ ਨੂੰ 24, ਰਿਲੀਜੀਅਸ ਜਿਓਨਿਜ਼ਮ ਨੂੰ 14, ਨੈਸ਼ਨਲ ਯੂਨਿਟੀ ਨੂੰ 12, ਸ਼ਾਸ ਨੂੰ 11 ਅਤੇ ਯੂਨਾਇਟਿਡ ਟੋਰਾਹ ਜੁਡਾਇਜ਼ਮ ਨੂੰ ਅੱਠ ਸੀਟਾਂ ਮਿਲੀਆਂ ਹਨ। -ਏਜੰਸੀ