ਵਾਸ਼ਿੰਗਟਨ, 21 ਸਤੰਬਰ
ਅਮਰੀਕਾ ਵਿੱਚ ਭਾਰਤੀ-ਅਮਰੀਕੀ ਸੰਸਦ ਮੈਂਬਰ ਰਾਜਾ ਕ੍ਰਿਸ਼ਨਾਮੂਰਤੀ ਨੇ ਕਿਹਾ ਹੈ ਕਿ ਦੱਖਣੀ ਏਸ਼ਿਆਈ ਦੇਸ਼ ਵਿੱਚ ਕੱਟੜਪੰਥੀਆਂ ਖ਼ਿਲਾਫ਼ ਉਨ੍ਹਾਂ ਦੇ ਰੁਖ਼ ਕਾਰਨ ਪਾਕਿਸਤਾਨ ਦੀ ਖੂਫ਼ੀਆ ਏਜੰਸੀ ਆਈਐੱਸਆਈ ਉਨ੍ਹਾਂ ਨੂੰ ‘‘ਦੁਸ਼ਮਣ’’ ਮੰਨਦੀ ਹੈ। ਕ੍ਰਿਸ਼ਨਾਮੂਰਤੀ ਨੇ ਇਹ ਗੱਲ ਬੋਸਟਨ ਵਿੱਚ ਅਮਰੀਕਾ ਭਾਰਤ ਸੁਰੱਖਿਆ ਪ੍ਰੀਸ਼ਦ ਦੇ ਪ੍ਰਧਾਨ ਭਾਰਤੀ-ਅਮਰੀਕੀ ਆਰ.ਵੀ. ਕਪੂਰ ਦੀ ਰਿਹਾਇਸ਼ ’ਤੇ ਫੰਡ ਇਕੱਤਰ ਕਰਨ ਲਈ ਰੱਖੇ ਪ੍ਰੋਗਰਾਮ ਦੌਰਾਨ ਕਹੀ। ਉਨ੍ਹਾਂ ਕਿਹਾ, ‘‘ਪਾਕਿਸਤਾਨ ਵਿੱਚ ਕੱਟੜਪੰਥੀਆਂ ਖ਼ਿਲਾਫ਼ ਉਨ੍ਹਾਂ ਦੇ ਰੁਖ ਕਾਰਨ ਆਈਐੱਸਆਈ ਉਨ੍ਹਾਂ ਨੂੰ ਦੁਸ਼ਮਣ ਵਜੋਂ ਦੇਖਦੀ ਹੈ।’’ -ਪੀਟੀਆਈ