ਤਹਿਰਾਨ, 21 ਫਰਵਰੀ
ਇਰਾਨ ਦਾ ਐੱਫ-5 ਜੰਗੀ ਜਹਾਜ਼ ਅੱਜ ਇਥੇ ਮੁਲਕ ਦੇ ਉੱਤਰ-ਪੱਛਮੀ ਹਿਸੇ ਵਿੱਚ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿੱਚ ਜਹਾਜ਼ ਦੇ ਦੋਵੇਂ ਪਾਇਲਟਾਂ ਤੇ ਇਕ ਆਮ ਨਾਗਰਿਕ ਦੀ ਜਾਨ ਜਾਂਦੀ ਰਹੀ। ਸਰਕਾਰੀ ਖ਼ਬਰ ਏਜੰਸੀ ਇਰਨਾ ਮੁਤਾਬਕ ਐੱਫ-5 ਜੰਗੀ ਜਹਾਜ਼ ਤਬਰੀਜ਼ ਦੇ ਰਿਹਾਇਸ਼ੀ ਖੇਤਰ ਵਿਚਲੇ ਸਟੇਡੀਅਮ ਉੱਤੇ ਕਰੈਸ਼ ਹੋ ਗਿਆ। ਅਥਾਰਿਟੀਜ਼ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। -ਏਪੀ