ਤਹਿਰਾਨ, 16 ਫਰਵਰੀ
ਇਰਾਨ ਅਤੇ ਰੂਸ ਦੀਆਂ ਫ਼ੌਜਾਂ ਵੱਲੋਂ ਖਿੱਤੇ ’ਚ ਸਮੁੰਦਰੀ ਵਪਾਰ ਦੀ ਸੁਰੱਖਿਆ ਵਧਾਉਣ ਲਈ ਹਿੰਦ ਮਹਾਸਾਗਰ ਵਿੱਚ ਜਲ ਸੈਨਾ ਦੀ ਸਾਂਝੀ ਡਰਿੱਲ ਸ਼ੁਰੂ ਕਰ ਦਿੱਤੀ ਗਈ ਹੈ। ਇਰਾਨ ਦੇ ਸਰਕਾਰੀ ਟੀਵੀ ਦੀ ਰਿਪੋਰਟ ਮੁਤਾਬਕ ਇਰਾਨ ਦੀ ਜਲ ਸੈਨਾ ਅਤੇ ‘ਰੈਵੋਲਿਊਸ਼ਨਰੀ ਗਾਰਡ’ਜ਼’ ਦੀਆਂ ਇਕਾਈਆਂ 17,000 ਕਿਲੋਮੀਟਰ ਲੰਮੇ ਹਿੱਸੇ ਵਿੱਚ ਫੈਲੇ ਭਾਰਤੀ ਮਹਾਸਾਗਰ ਦੇ ਉੱਤਰੀ ਹਿੱਸੇ ਵਿੱਚ ‘ਇਰਾਨ-ਰਸ਼ੀਆ ਮੈਰੀਟਾਈਮ ਸਕਿਉਰਿਟੀ ਬੈਲਟ 2021’ ਨਾਮੀਂ ਇਸ ਡਰਿੱਲ ਵਿੱਚ ਹਿੱਸਾ ਲੈਣਗੀਆਂ।
-ਏਪੀ