ਤਹਿਰਾਨ, 8 ਨਵੰਬਰ
ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਨੂੰ ਪੁਰਾਣੀਆਂ ਗ਼ਲਤੀਆਂ ਸੁਧਾਰ ਕੇ ਸਾਲ 2015 ਵਿੱਚ ਹੋਇਆ ਤਹਿਰਾਨ ਪਰਮਾਣੂ ਸਮਝੌਤਾ ਮੁੜ ਤੋਂ ਬਹਾਲ ਕਰਨ ਦਾ ਹੋਕ ਦਿੱਤਾ ਹੈ। ਇਹ ਖ਼ਬਰ ਅੱਜ ਸਰਕਾਰੀ ਨਿਊਜ਼ ਏਜੰਸੀ ਨੇ ਦਿੱਤੀ। ਸਰਕਾਰੀ ਨਿਊਜ਼ ਏਜੰਸੀ ਆਈਆਰਐੱਨਏ ਅਨੁਸਾਰ ਰੂਹਾਨੀ ਨੇ ਕਿਹਾ, ‘‘ਹੁਣ, ਨਵੇਂ ਅਮਰੀਕੀ ਪ੍ਰਸ਼ਾਸਨ ਕੋਲ ਆਪਣੀਆਂ ਪੁਰਾਣੀਆਂ ਗ਼ਲਤੀਆਂ ਨੂੰ ਸੁਧਾਰਨ ਕੇ ਕੌਮਾਂਤਰੀ ਨਿਯਮਾਂ ਦਾ ਸਤਿਕਾਰ ਕਰਦਿਆਂ ਕੌਮਾਂਤਰੀ ਸਮਝੌਤਿਆਂ ਦਾ ਪਾਲਣ ਕਰਨ ਵੱਲ ਪਰਤਣ ਦਾ ਮੌਕਾ ਹੈ।
ਰੂਹਾਨੀ ਨੇ ਕਿਹਾ, ‘‘ਆਰਥਿਕ ਜੰਗ ਖ਼ਿਲਾਫ਼ ਇਰਾਨ ਦੇ ਲੋਕਾਂ ਵੱਲੋਂ ਦਿਖਾਏ ਗਏ ਜਜ਼ਬੇ ਨੇ ਇਹ ਸਾਬਿਤ ਕਰ ਦਿੱਤਾ ਸੀ ਕਿ ਅਮਰੀਕਾ ਵੱਲੋਂ ਪਾਇਆ ਗਿਆ ਵੱਧ ਤੋਂ ਵੱਧ ਨੀਤੀਗਤ ਦਬਾਅ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਇਆ।’’ ਉਨ੍ਹਾਂ ਕਿਹਾ ਕਿ ਇਰਾਨ ਦੁਨੀਆਂ ਨਾਲ ਸਕਾਰਾਤਮਕ ਸਬੰਧਾਂ ਵਿੱਚ ਵਿਸ਼ਵਾਸ ਰੱਖਦਾ ਹੈ। ਜ਼ਿਕਰਯੋਗ ਹੈ ਕਿ ਡੋਨਲਡ ਟਰੰਪ ਦੇ ਰਾਸ਼ਟਰਪਤੀ ਹੁੰਦਿਆਂ ਅਮਰੀਕਾ ਤੇ ਇਰਾਨ ਵਿਚਾਲੇ ਤਣਾਅ ਸਿਖ਼ਰ ’ਤੇ ਸੀ। ਸਾਲ 2018 ਵਿੱਚ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਇਰਾਨ ਦਾ ਪਰਮਾਣੂ ਸਮਝੌਤਾ ਰੱਦ ਕਰ ਦਿੱਤਾ ਸੀ। -ਏਪੀ