ਦੁਬਈ: ਇਰਾਨ ਦੇ ਇੱਕ ਦੱਖਣ-ਪੂਰਬੀ ਸ਼ਹਿਰ ਵਿਚਲੇ ਥਾਣੇ ’ਚ ਹਥਿਆਰਬੰਦ ਵੱਖਵਾਦੀਆਂ ਵੱਲੋਂ ਕੀਤੇ ਗਏ ਹਮਲੇ ’ਚ ਦੇਸ਼ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਦੇ ਤਿੰਨ ਮੈਂਬਰਾਂ ਸਮੇਤ 19 ਵਿਅਕਤੀਆਂ ਦੀ ਮੌਤ ਹੋ ਗਈ। ਦੇਸ਼ ਦੀ ਸਰਕਾਰੀ ਨਿਊਜ਼ ਏਜੰਸੀ ਇਰਨਾ ਨੇ ਦੱਸਿਆ ਕਿ ਇਹ ਹਮਲਾ ਬੀਤੇ ਦਿਨ ਹੋਇਆ ਸੀ। ਏਜੰਸੀ ਨੇ ਕਿਹਾ ਕਿ ਹਮਲਾਵਰ ਜ਼ਾਹੇਦਾਨ ਸ਼ਹਿਰ ’ਚ ਇੱਕ ਮਜਸਿਦ ਨੇੜੇ ਨਮਾਜ਼ੀਆਂ ਵਿਚ ਲੁਕ ਗਏ ਅਤੇ ਉਨ੍ਹਾਂ ਨੇੜਲੇ ਥਾਣੇ ’ਤੇ ਹਮਲਾ ਕਰ ਦਿੱਤਾ। -ਏਪੀ