ਐਮਸਟਰਡਮ, 18 ਜੂਨ
ਨੀਦਰਲੈਂਡ ਦੀ ਰਾਜਧਾਨੀ ਐਮਸਟਰਡਮ ਵਿਚ ਅਣਪਛਾਤੇ ਬਦਮਾਸ਼ਾਂ ਨੇ ਅਮਰੀਕਾ ਵਿਚ ਪੁਲੀਸ ਹਿਰਾਸਤ ਵਿਚ ਜਾਰਜ ਫਲੋਇਡ ਦੀ ਮੌਤ ਤੋਂ ਬਾਅਦ ਦੁਨੀਆ ਭਰ ਵਿਚ ਵਿਵਾਦਿਤ ਯਾਦਗਾਰਾਂ ‘ਤੇ ਹਮਲਿਆਂ ਦੌਰਾਨ ਮਹਾਤਮਾ ਗਾਂਧੀ ਦੇ ਬੁੱਤ ਨੂੰ ਚਿੱਤਰਾਂ ਤੇ ਸਪਰੇਅ ਪੇਂਟਿੰਗ ਨਾਲ ਖਰਾਬ ਕਰ ਦਿੱਤਾ ਹੈ। ਡੱਚ ਅਖਬਾਰ ‘ਮੈਟਰੋ’ ਦੇ ਅਨੁਸਾਰ ਐਮਸਟਰਡਮ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਲਾਲ ਰੰਗ ਵਿੱਚ ਰੰਗ ਦਿੱਤਾ ਤੇ ਇਸ ਦੇ ਹੇਠ ‘ਨਸਲਵਾਦੀ’ ਟਿੱਪਣੀ ਲਿਖ ਦਿੱਤੀ। ਸ਼ਹਿਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੁੱੱਤ ਨੂੰ ਠੀਕ ਕਰਵਾਇਆ ਜਾਵੇਗਾ।