ਬੇਕਾਸੀ, 31 ਅਗਸਤ
ਇੰਡੋਨੇਸ਼ੀਆ ਦੀ ਰਾਜਧਾਨੀ ਦੇ ਬਾਹਰਵਾਰ ਅੱਜ ਲੋਹੇ ਨਾਲ ਲੱਦਿਆ ਟਰੱਕ ਇੱਕ ਸਕੂਲ ਦੇ ਸਾਹਮਣੇ ਬੱਸ ਸਟਾਪ ਨਾਲ ਟਕਰਾ ਗਿਆ। ਇਸ ਹਾਦਸੇ ਵਿੱਚ 10 ਵਿਅਕਤੀਆਂ ਦੀ ਮੌਤ ਹੋਈ ਹੈ, ਜਿਨ੍ਹਾਂ ’ਚੋਂ ਜ਼ਿਆਦਾਤਰ ਪ੍ਰਾਇਮਰੀ ਵਿਦਿਆਰਥੀ ਸਨ। ਜਾਣਕਾਰੀ ਅਨੁਸਾਰ ਵਿਦਿਆਰਥੀ ਕਲਾਸਾਂ ਖਤਮ ਕਰਨ ਤੋਂ ਬਾਅਦ ਘਰ ਜਾਣ ਲਈ ਬੇਕਾਸੀ ਖੇਤਰ ਤੇ ਪੂਰਬੀ ਜਕਾਰਤਾ ਨੂੰ ਜੋੜਨ ਵਾਲੀ ਮਸੜਕ ’ਤੇ ਬੱਸ ਸਟਾਪ ਨੇੜੇ ਬੱਸ ਦੀ ਉਡੀਕ ਕਰ ਰਹੇ ਸਨ ਕਿ ਅਚਾਨਕ ਇੱਕ ਟਰੱਕ ਬੱਸ ਸਟਾਪ ’ਚ ਆ ਵੱਜਿਆ। ਹਾਦਸੇ ਵਾਲੀ ਥਾਂ ’ਤੇ 20 ਦੇ ਕਰੀਬ ਵਿਦਿਆਰਥੀ ਮੌਜੂਦ ਸਨ। ਜ਼ਖ਼ਮੀ ਹੋਏ ਵਿਦਿਆਰਥੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਟਰੱਕ ਡਰਾਈਵਰ ਦੀ ਵੀ ਮੌਤ ਹੋ ਗਈ ਹੈ। -ਏਪੀ