ਜਕਾਰਤਾ, 15 ਜਨਵਰੀ
ਇੰਡੋਨੇਸ਼ੀਆ ’ਚ ਪਿਛਲੇ ਹਫ਼ਤੇ ਜਾਵਾ ਸਾਗਰ ’ਚ ਹਾਦਸੇ ਦਾ ਸ਼ਿਕਾਰ ਜਹਾਜ਼ ਦੇ ਮਲਬੇ ਤੇ ਲਾਸ਼ਾਂ ਦੀ ਭਾਲ ’ਚ ਲੱਗੇ ਗੋਤਾਂਖੋਰਾਂ ਨੂੰ ਜਹਾਜ਼ ਦੇ ਵਾਇਸ ਰਿਕਾਰਡਰ ਦੇ ਹਿੱਸੇ ਮਿਲੇ ਹਨ। ਇਸ ਕੰਮ ’ਚ ਹੋਰ ਮੁਲਾਜ਼ਮ ਅਤੇ ਗੋਤਾਖੋਰ ਲਾਏ ਗਏ ਹਨ। ਕੌਮੀ ਖੋਜ ਅਤੇ ਬਚਾਅ ਏਜੰਸੀ ਮਿਸ਼ਨ ਦੇ ਕਨਵੀਨਰ ਰਾਸਮਨ ਨੇ ਦੱਸਿਆ ਕਿ ਸ਼੍ਰੀਵਿਜੈ ਏਅਰ ਦੇ ਹਾਦਸਗ੍ਰਸਤ ਜਹਾਜ਼ ਦਾ ਮਲਬਾ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਲੱਭਣ ਲਈ 4,132 ਮੁਲਾਜ਼ਮ ਲੱਗੇ ਹੋਏ ਹਨ। ਕੁੱਲ 76 ਜਹਾਜ਼ਾਂ ਤੇ 21 ਬੇੜੀਆਂ ਰਾਹੀਂ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਗੋਤਾਖੋਰਾਂ ਨੂੰ ‘ਕਾਕਪਿਟ ਵਾਇਸ ਰਿਕਾਰਡਰ ਦੇ ਕੁਝ ਹਿੱਸੇ ਮਿਲਣ ਮਗਰੋਂ ਭਾਲ ਦਾ ਘੇਰਾ ਘਟਾ ਦਿੱਤਾ ਗਿਆ ਹੈ।’ ਜਲ ਸੈਨਾ ਦੀ ਫਸਟ ਫਲੀਟ ਕਮਾਂਡ ਦੇ ਕਮਾਂਡਰ ਅਬਦੁੱਲ ਰਾਸ਼ਿਦ ਨੇ ਸ਼ੁੱਕਰਵਾਰ ਦੱਸਿਆ, ‘ਸਾਨੂੰ ਕੇਸਿੰਗ ਬੀਕਨ ਅਤੇ ਸੀਵੀਆਰ ਬੈਟਰੀਆਂ ਮਿਲ ਗਈਆਂ ਹਨ। ਮੈਮੋਰੀ ਯੂਨਿਟ ਦੀ ਹਾਲੇ ਤਲਾਸ਼ ਜਾਰੀ ਹੈ। -ਏਜੰਸੀ