ਵਾਸ਼ਿੰਗਟਨ: ਇਕ ਕਾਂਗਰੈਸ਼ਨਲ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਤੇ ਅਮਰੀਕਾ ਦੇ ਵਪਾਰਕ ਰਿਸ਼ਤਿਆਂ ਨੂੰ ਟਰੰਪ ਪ੍ਰਸ਼ਾਸਨ ਦੌਰਾਨ ਦੋਵਾਂ ਧਿਰਾਂ ਵੱਲੋਂ ਲਾਏ ਦਰਾਮਦ ਟੈਕਸ ਕਾਰਨ ਸੱਟ ਵੱਜੀ ਹੈ। ਤਾਜ਼ਾ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਵੱਲੋਂ ਮੋਬਾਈਲ ਫੋਨਾਂ ਤੇ ਹੋਰਨਾਂ ਸੰਚਾਰ ਉਪਕਰਨਾਂ ਉਤੇ ਕਰ ਪਿਛਲੇ ਕੁਝ ਸਾਲਾਂ ਦੌਰਾਨ ਸਿਫ਼ਰ ਤੋਂ ਵਧਾ ਕੇ 15-20 ਫ਼ੀਸਦ ਕਰ ਦਿੱਤਾ ਗਿਆ ਹੈ। -ਪੀਟੀਆਈ