ਨਿਊਯਾਰਕ, 19 ਅਕਤੂਬਰ
ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਦੇ ਅਹੁਦੇ ਦੇ ਉਮੀਦਵਾਰ ਜੋ ਬਾਇਡੇਨ ਅਤੇ ਉਪ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਦੇ ਸਮਰਥਨ ਵਿੱਚ ਭਾਰਤੀ ਅਮਰੀਕੀਆਂ ਨੇ ਕੈਲੇਫੋਰਨੀਆਂ ਵਿੱਚ ‘ ਗੇਟ ਆਉਣ ਦੀ ਵੋਟ’ ਰੈਲੀ ਕੀਤੀ। ਉੱਦਮੀ ਜੋੜੇ ਅਜੈ ਅਤੇ ਵਿਨੀਤੀ ਭੂਟੋਰੀਆ ਵੱਲੋਂ ਐਤਵਾਰ ਨੂੰ ਕੀਤੀ ਇਸ ਰੈਲੀ ਵਿੱਚ ਉਘੇ ਹੋਟਲ ਕਾਰੋਬਾਰੀ ਅਸ਼ੋਕ ਭੱਟ ਨੇ ਕਿਹਾ ਕਿ ਭਾਰਤੀ ਅਮਰੀਕੀਆਂ ਦੀ ਮੌਜੂਦਾ ਅਤੇ ਅਗਾਮੀ ਪੀੜ੍ਹੀ ਲਈ ਅਤੇ ਆਪਣੇ ਅਮਰੀਕਾ ਦਾ ਸੁਪਨਾ ਪੂਰਾ ਕਰਨ ਲਈ ਬਾਇਡੇਨ ਅਤੇ ਹੈਰਿਸ ਨੂੰ ਵੋਟ ਦੇਣਾ ਬਹੁਤ ਜ਼ਰੂਰੀ ਹੈ। ‘ਬੈਟਲਗ੍ਰਾਉੂਂਡ ਸਟੇਟਸ’ ਵਿਸਕਾਨਸਿਨ, ਪੈਂਸਿਲਵੇਨੀਆ, ਮਿਸ਼ੀਗਨ, ਫਲੋਰਿਡਾ ਅਤੇ ਨੇਵਾਦਾ ਵਿੱਚ 13 ਲੱਖ ਤੋਂ ਵੱਧ ਭਾਰਤੀ ਅਮਰੀਕੀ ਰਹਿੰਦੇ ਹਨ। -ਏਜੰਸੀ