ਹਿਊਸਟਨ/ਵਾਸ਼ਿੰਗਟਨ: ਹਿਊਸਟਨ ਅਧਾਰਿਤ ਭਾਰਤੀ-ਅਮਰੀਕੀ ਸਮਾਜ ਸੇਵੀ ਸੰਗਠਨ ‘ਸੇਵਾ ਇੰਟਰਨੈਸ਼ਨਲ’ ਨੇ ਐਟਲਾਂਟਾ ਤੋਂ 2184 ਆਕਸੀਜਨ ਉਪਕਰਨ ਭਾਰਤ ਭੇਜੇ ਹਨ। ਸੰਗਠਨ ਵੱਲੋਂ ਸੋਸ਼ਲ ਮੀਡੀਆ ’ਤੇ ਇਕ ਮੁਹਿੰਮ ਚਲਾਈ ਗਈ ਸੀ ਤੇ ਮਦਦ ਲਈ ਪੈਸੇ ਇਕੱਠੇ ਕੀਤੇ ਗਏ ਸਨ। ‘ਯੂਨਾਈਟਿਡ ਪਾਰਸਲ ਸੇਵਾ’ ਕਾਰਗੋ ਰਾਹੀਂ ਇਹ ਉਪਕਰਨ ਮੁਫ਼ਤ ਵਿਚ ਭਾਰਤ ਲੈ ਕੇ ਆਵੇਗੀ। -ਪੀਟੀਆਈ