ਕਾਠਮੰਡੂ, 21 ਜੁਲਾਈ
ਨੇਪਾਲ ਵਿੱਚ ਭਾਰਤੀ ਮੂਲ ਦੇ ਇਕ 25 ਸਾਲਾ ਵਿਅਕਤੀ ਨੂੰ 41.55 ਲੱਖ ਦੀ ਭਾਰਤੀ ਕਰੰਸੀ ਸਣੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਕੋਲ ਇਸ ਨਕਦੀ ਦੇ ਸਰੋਤਾਂ ਸਬੰਧੀ ਕੋਈ ਕਾਨੂੰਨੀ ਦਸਤਾਵੇਜ਼ ਨਹੀਂ ਸੀ। ਇਹ ਜਾਣਕਾਰੀ ਪੁਲੀਸ ਨੇ ਅੱਜ ਇੱਥੇ ਦਿੱਤੀ। ਮੁਲਜ਼ਮ ਨੂੰ ਬੁੱਧਵਾਰ ਨੂੰ ਨੇਪਾਲ ਵੱਲ ਆਉਂਦੇ ਹੋਏ ਪੁਲੀਸ ਦੀ ਇਕ ਵਿਸ਼ੇਸ਼ ਟੀਮ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ, ‘‘ਪੁਲੀਸ ਨੇ 41,55,000 ਰੁਪਏ ਦੇ ਬੈਂਕ ਨੋਟ ਜ਼ਬਤ ਕੀਤੇ ਹਨ। ਨੇਪਾਲ ਵਿੱਚ ਬਿਨਾ ਕਿਸੇ ਵੈਧ ਦਸਤਾਵੇਜ਼ ਤੋਂ 25,000 ਤੋਂ ਵੱਧ ਨਕਦੀ ਰੱਖਣਾ ਗੈਰ-ਕਾਨੂੰਨੀ ਹੈ।’’ ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਮੋਟਰਸਾਈਕਲ ਦੀ ਸੀਟ ਥੱਲੇ ਪੈਟਰੋਲ ਦੀ ਟੈਂਕੀ ਅੰਦਰ ਇਹ ਨੋਟ ਛੁਪਾਏ ਹੋਏ ਸਨ। ਪੁਲੀਸ ਨੇ ਬੈਂਕ ਤੇ ਵਿੱਤੀ ਸੰਸਥਾ ਐਕਟ ਤਹਿਤ ਮੁਲਜ਼ਮ ਖ਼ਿਲਾਫ਼ ਕਾਰਵਾਈ ਕੀਤੀ ਹੈ। -ਪੀਟੀਆਈ