ਵਾਸ਼ਿੰਗਟਨ, 6 ਫਰਵਰੀ
ਅਮਰੀਕਾ ਦੇ ਸ਼ਿਕਾਗੋ ਹਵਾਈ ਅੱਡੇ ਤੋਂ ਭਾਰਤੀ ਵਿਅਕਤੀ ਨੂੰ 96 ਹਜ਼ਾਰ ਡਾਲਰ ਮੁੱਲ ਦੀਆਂ 3200 ਵਿਆਗਰਾ ਗੋਲੀਆਂ ਦੀ ਗੈਰਕਨੂੰਨੀ ਦਰਾਮਦ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਅਮਰੀਕਾ ਦੇ ਕਸਟਮ ਅਤੇ ਸਰਹੱਦੀ ਸੁਰੱਖਿਆ ਵਿਭਾਗ (ਸੀਬੀਪੀ) ਨੇ ਬਿਆਨ ਵਿੱਚ ਯਾਤਰੀ ਦੀ ਪਛਾਣ ਨਹੀਂ ਦੱਸੀ ਤੇ ਕਿਹਾ ਕਿ ਇਹ ਵਿਅਕਤੀ ਭਾਰਤ ਤੋਂ ਆਇਆ ਸੀ ਤੇ ਜਦੋਂ ਉਸ ਦੇ ਸਾਮਾਨ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ ਗੋਲੀਆਂ ਬਰਾਮਦ ਹੋਈਆਂ। ਉਹ ਇਸ ਬਾਰੇ ਤਸੱਲੀਬਖ਼ਸ਼ ਜੁਆਬ ਨਹੀਂ ਦੇ ਸਕਿਆ ਜਿਸ ਕਾਰਨ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।