ਨਿਊ ਯਾਰਕ/ਵਾਸ਼ਿੰਗਟਨ, 26 ਅਗਸਤ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਵਿੱਚ ਹੋਏ ਦੁਰਲੱਭ ਨਾਗਰਿਕਤਾ ਸਮਾਰੋਹ ਦੀ ਪ੍ਰਧਾਨਗੀ ਕੀਤੀ, ਜਿਸ ਵਿਚ ਭਾਰਤ ਦੀ ਸਾਫਟਵੇਅਰ ਡਿਵੈਲਪਰ ਸਮੇਤ ਪੰਜ ਪਰਵਾਸੀਆਂ ਨੂੰ ਸਹੁੰ ਚੁੱਕ ਕੇ ਅਮਰੀਕੀ ਨਾਗਰਿਕਤਾ ਦਿੱਤੀ ਗਈ। ਟਰੰਪ ਨੇ ਇਸ ਮੌਕੇ ਕਿਹਾ ਕਿ ਇਨ੍ਹਾਂ ਪਰਵਾਸੀਆਂ ਦਾ “ਸ਼ਾਨਦਾਰ ਦੇਸ਼” ਵਿਚ ਸਵਾਗਤ ਹੈ, ਜਿਥੇ ਸਾਰੀਆਂ ਨਸਲਾਂ, ਧਰਮਾਂ ਅਤੇ ਰੰਗਾਂ ਦੇ ਲੋਕ ਹਨ। ਟਰੰਪ ਨੇ ਵ੍ਹਾਈਟ ਹਾਊਸ ਸਮਾਰੋਹ ਦੀ ਮੇਜ਼ਬਾਨੀ ਕੀਤੀ ਅਤੇ ਸਮਾਗਮ ਦੀ ਵੀਡੀਓ ਮੰਗਲਵਾਰ ਨੂੰ ‘ਰਿਪਬਲੀਕਨ ਨੈਸ਼ਨਲ ਕਨਵੈਨਸ਼ਨ’ ਦੀ ਦੂਜੀ ਰਾਤ ਨੂੰ ਚਲਾਈ ਗਈ। ਵ੍ਹਾਈਟ ਹਾਊਸ ਵਿੱਚ ਸਮਾਰੋਹ ਦੌਰਾਨ ਭਾਰਤ, ਬੋਲੀਵੀਆ, ਲਬਿਨਾਨ, ਸੂਡਾਨ ਅਤੇ ਘਾਨਾ ਦੇ ਪਰਵਾਸੀ ਕਤਾਰ ਵਿੱਚ ਖੜੇ ਸਨ। ਉਨ੍ਹਾਂ ਨੇ ਸੱਜਾ ਹੱਥ ਨੂੰ ਚੁੱਕਿਆ ਤੇ ਆਪਣੇ ਖੱਬੇ ਹੱਥ ਵਿਚ ਅਮਰੀਕੀ ਝੰਡਾ ਫੜਿਆ। ਉਸ ਨੂੰ ਯੂਐਸ ਦੇ ਗ੍ਰਹਿ ਸੁਰੱਖਿਆ ਦੇ ਕਾਰਜਕਾਰੀ ਮੰਤਰੀ ਨੇ ਵਫ਼ਾਦਾਰੀ ਦੀ ਸਹੁੰ ਚੁਕਾਈ। ਭਾਰਤ ਦੇ ਸਾਫਟਵੇਅਰ ਡਿਵੈਲਪਰ ਸੁਧਾ ਸੁੰਦਰੀ ਨਾਰਾਇਣਨ ਸਹੁੰ ਚੁੱਕਣ ਵਾਲਿਆਂ ਵਿੱਚੋਂ ਇਕ ਸੀ।