ਵਾਸ਼ਿੰਗਟਨ: ਭਾਰਤ ਵਿੱਚ ਸਥਿਤ ਕਾਲ ਸੈਂਟਰ ਰਾਹੀਂ ਅਮਰੀਕੀ ਲੋਕਾਂ ਨਾਲ ਧੋਖਾਧੜੀ ਕਰਨ ਦੇ ਦੋ ਵੱਖ-ਵੱਖ ਮਾਮਲਿਆਂ ਵਿੱਚ ਇੱਕ ਭਾਰਤੀ ਨਾਗਰਿਕ ਨੂੰ 20 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਹਿਤੇਸ਼ ਮਧੂਬਾਈ ਪਟੇਲ (44) ਨੂੰ ਸਾਲ 2013 ਤੋਂ 2016 ਦੌਰਾਨ ਭਾਰਤ ਤੋਂ ਕਾਲ ਸੈਂਟਰ ਰਾਹੀਂ ਅਮਰੀਕੀ ਨਾਗਰਿਕਾਂ ਨਾਲ ਲੱਖਾਂ ਅਮਰੀਕੀ ਡਾਲਰ ਦੀ ਧੋਖਾਧੜੀ ਕਰਨ ਦਾ ਦੋਸ਼ੀ ਠਹਿਰਾਇਆ ਗਿਆ। ਅਮਰੀਕਾ ਦੇ ਟੈਕਸਾਸ ਦੇ ਜੱਜ ਡੇਵਿਡ ਹਿੱਟਨਰ ਨੇ ਪਟੇਲ ਨੂੰ 20 ਸਾਲ ਦੀ ਸਜ਼ਾ ਸੁਣਾਈ ਹੈ। ਪਟੇਲ ਨੂੰ ਪੀੜਤ ਲੋਕਾਂ ਨੂੰ 8,970,396 ਅਮਰੀਕੀ ਡਾਲਰ ਦਾ ਮੁਆਵਜ਼ਾ ਵੀ ਦੇਣਾ ਹੋਵੇਗਾ। ਅਮਰੀਕੀ ਵਿਭਾਗ ਵਿੱਚ ਅਪਰਾਧਕ ਮਾਮਲਿਆਂ ਦੇ ਕਾਰਜਕਾਰੀ ਅਥਾਰਿਟੀ ਜਨਰਲ ਬਰਾਇਨ ਸੀ. ਰੈਬਿਟ ਨੇ ਇਹ ਜਾਣਕਾਰੀ ਦਿੱਤੀ।
-ਪੀਟੀਆਈ