ਦੁਬਈ: ਇੱਥੇ ਸ਼ਾਰਜਾਹ ਵਿੱਚ ਈਦ-ਅਲ-ਜ਼ੁਹਾ ਦੇ ਮੌਕੇ ਇੱਕ ਰਿਹਾਇਸ਼ੀ ਇਮਾਰਤ ਦੀ ਛੇਵੀਂ ਮੰਜ਼ਿਲ ਤੋਂ ਹੇਠਾਂ ਡਿੱਗਣ ਕਾਰਨ ਇੱਕ 24 ਸਾਲਾਂ ਇੰਜਨੀਅਰ ਦੀ ਮੌਤ ਹੋ ਗਈ। ਖਲੀਜ ਟਾਈਮਜ਼ ਦੀ ਰਿਪੋਰਟ ਮੁਤਾਬਕ ਇਲੈਕਟ੍ਰੀਕਲ ਇੰਜਨੀਅਰ ਦੀ ਪਛਾਣ ਕੇਰਲ ਦੇ ਸੁਮੇਸ਼ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਉਹ ਸ਼ਾਰਜਾਹ ’ਚ ਅਲ ਦਹੇਦ ’ਚ ਸਥਿਤ ਇੱਕ ਬਿਲਡਿੰਗ ’ਚ ਰਹਿੰਦਾ ਸੀ ਤੇ ਆਪਣੇ ਫੋਨ ’ਤੇ ਗੱਲ ਕਰ ਰਿਹਾ ਸੀ ਤੇ ਘਟਨਾ ਤੋਂ ਕੁਝ ਸਮਾਂ ਪਹਿਲਾਂ ਹੀ ਉਸ ਨੇ ਇਸ ਨੂੰ ਹੇਠ ਸੁੱਟ ਦਿੱਤਾ ਸੀ। ਕੁਝ ਸਮਾਂ ਪਹਿਲਾਂ ਸ਼ਾਰਜਾਹ ਆਇਆ ਸੁਮੇਸ਼ ਇੱਕ ਸਾਲ ਪਹਿਲਾਂ ਯੂਏਈ ਆਇਆ ਸੀ ਤੇ ਸ਼ਾਰਜਾਹ ਦੇ ਮੁਵਈਲੇਹ ਇਲਾਕੇ ’ਚ ਡਿਜ਼ਾਈਨਰ ਵਜੋਂ ਕੰਮ ਕਰਦਾ ਸੀ।
-ਪੀਟੀਆਈ