ਵਾਸ਼ਿੰਗਟਨ: ਅਮਰੀਕਾ ਵਿੱਚ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫਡੀਏ) ਵੱਲੋਂ ਇੱਕ ਪਲਾਂਟ ਦੀ ਜਾਂਚ ਤੋਂ ਪਹਿਲਾਂ ਸਾਲ 2013 ਤੋਂ ਪਹਿਲਾਂ ਦੇ ਰਿਕਾਰਡ ਛੁਪਾਉਣ ਅਤੇ ਨਸ਼ਟ ਕਰਨ ਦੇ ਦੋਸ਼ੀ ਮਿਲੇ ਇੱਕ ਭਾਰਤੀ ਡਰੱਗ ਨਿਰਮਾਤਾ ਕੰਪਨੀ ਨੂੰ 50 ਮਿਲੀਅਨ ਅਮਰੀਕੀ ਡਾਲਰਾਂ ਦੀ ਸਜ਼ਾ ਸੁਣਾਈ ਗਈ ਹੈ। ਫ੍ਰੀਸੀਨੀਅਸ ਕਾਬੀ ਓਨਕੋਲੋਜੀ ਲਿਮਟਿਡ (ਐੱਫਕੇਓਐੱਲ) ਨੂੰ ਇਸ ਤੋਂ ਪਹਿਲਾਂ ਅਮਰੀਕਾ ਵੱਲੋਂ ਐੱਫਡੀਏ ਜਾਂਚ ਅਧਿਕਾਰੀਆਂ ਨੂੰ ਕੁਝ ਖ਼ਾਸ ਰਿਕਾਰਡ ਪੇਸ਼ ਕਰਨ ’ਚ ਅਸਮਰੱਥ ਰਹਿਣ ਕਾਰਨ ‘ਫੈਡਰਲ ਫੂਡ, ਡਰੱਗ ਐਂਡ ਕਾਸਮੈਟਿਕ ਐਕਟ’ ਦੀ ਉਲੰਘਣਾ ਕਰਨ ਦਾ ਦੋਸ਼ੀ ਮੰਨਿਆ ਗਿਆ ਸੀ। -ਪੀਟੀਆਈ