ਕਰਾਚੀ, 13 ਸਤੰਬਰ
ਭਾਰਤ ਵਿੱਚ ਜੰਮੇ ਮਸ਼ਹੂਰ ਪਾਕਿਸਤਾਨੀ ਸ਼ੀਆ ਬੁੱਧੀਜੀਵੀ ਅੱਲਾਮਾ ਜ਼ਮੀਰ ਅਖ਼ਤਰ ਨਕਵੀ ਦਾ ਇੱਥੇ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 76 ਵਰ੍ਹਿਆਂ ਦੇ ਸਨ। ਸ੍ਰੀ ਨਕਵੀ ਦਾ ਜਨਮ 1944 ਵਿੱਚ ਲਖਨਊ ’ਚ ਹੋਇਆ ਸੀ ਜਿੱਥੇ ਉਨ੍ਹਾਂ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਕੀਤੀ ਅਤੇ 1967 ’ਚ ਕਰਾਚੀ ਆ ਗਏ। ਅੱਜ ‘ਡਾਅਨ’ ਵਿੱਚ ਛਪੀ ਖ਼ਬਰ ਅਨੁਸਾਰ ਸ਼ਨਿਚਰਵਾਰ ਰਾਤ ਨੂੰ ਸ੍ਰੀ ਨਕਵੀ ਨੇ ਆਖ਼ਰੀ ਸਾਹ ਲਏ। ਕਰਾਚੀ ਯੂਨੀਵਰਸਿਟੀ ਤੋਂ ਪੀਐੱਚਡੀ ਦੀ ਡਿਗਰੀ ਲੈਣ ਵਾਲੇ ਨਕਵੀ ਨੂੰ ਵਿਗਿਆਨ, ਫਿਲਾਸਫ਼ੀ, ਸਾਹਿਤ, ਸੱਭਿਆਚਾਰ, ਪੱਤਰਕਾਰਤਾ ਤੇ ਇਸਲਾਮਿਕ ਇਤਿਹਾਸ ਦਾ ਡੂੰਘਾ ਗਿਆਨ ਸੀ। ਉਨ੍ਹਾਂ ਵੱਖ-ਵੱਖ ਵਿਸ਼ਿਆਂ ’ਤੇ 28 ਕਿਤਾਬਾਂ ਲਿਖੀਆਂ ਸਨ। -ਪੀਟੀਆਈ