ਦੁਬਈ: ਅਬੂਧਾਬੀ ਦੇ ਸ਼ਹਿਜ਼ਾਦੇ ਸ਼ੇਖ ਮੁਹੰਮਦ ਬਿਨ ਜ਼ਾਏਦ ਅਲ ਨਾਹਿਆਨ ਨੇ ਭਾਰਤੀ ਕਾਰੋਬਾਰੀ ਯੂਸਫਅਲੀ ਐੱਮਏ ਨੂੰ ਸਿਖਰਲੀ ਸਰਕਾਰੀ ਸੰਸਥਾ ਅਬੂਧਾਬੀ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਹੈ। ਉਹ ਇਸ 29 ਮੈਂਬਰੀ ਬੋਰਡ ’ਚ ਇਕਲੌਤੇ ਭਾਰਤੀ ਹਨ। ਯੂਸਫਅਲੀ ਅਬੂਧਾਬੀ ਸਥਿਤ ਲੁਲੂ ਗਰੁੱਪ ਦਾ ਮੈਨੇਜਿੰਗ ਡਾਇਰੈਕਟਰ ਹੈ। ਸ਼ੇਖ ਮੁਹੰਮਦ ਨੇ ’ਚ ਅਬਦੁੱਲ੍ਹਾ ਮੁਹੰਮਦ ਅਲ ਮਜ਼ਰੋਈ ਨੂੰ ਚੇਅਰਮੈਨ ਤੇ ਯੂਸਫਅਲੀ ਨੂੰ ਮੀਤ ਪ੍ਰਧਾਨ ਬਣਾਇਆ ਹੈ। -ਪੀਟੀਆਈ