ਵਾਸ਼ਿੰਗਟਨ, 17 ਜੂਨ
ਅਮਰੀਕਾ ਦੇ ਅਟਾਰਨੀ ਨੇ ਦੱਸਿਆ ਕਿ ਕੈਨੇਡਾ ਤੋਂ ਅਮਰੀਕਾ ਵਿੱਚ ਕਰੀਬ 3,346 ਪੌਂਡ ਗਾਂਜੇ ਦੀ ਤਸਕਰੀ ਕਰਨ ਦੇ ਦੋਸ਼ ਹੇਠ ਇਕ ਭਾਰਤੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਗਾਂਜੇ ਦੀ ਕੀਮਤ ਕਰੀਬ 50 ਲੱਖ ਅਮਰੀਕੀ ਡਾਲਰ ਹੈ। 1,000 ਕਿੱਲੋ ਜਾਂ ਇਸ ਤੋਂ ਵੱਧ ਗਾਂਜੇ ਦੀ ਦਰਾਮਦ ਕਰਨ ਅਤੇ ਤਸਕਰੀ ਕਰਨ ਦੇ ਇਰਾਦੇ ਨਾਲ ਆਪਣੇ ਕੋਲ ਰੱਖਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਗੁਰਪ੍ਰੀਤ ਸਿੰਘ (30) ਜੇਕਰ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਘੱਟੋ-ਘੱਟ 10 ਸਾਲ ਤੇ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ।
ਗੁਰਪ੍ਰੀਤ ਕੈਨੇਡਾ ਦੇ ਪੀਸ ਬ੍ਰਿਜ ਤੋਂ ਅਮਰੀਕਾ ਵਿੱਚ ਨਿਆਗਰਾ ਫਾਲਜ਼ ਵੱਲ ਟਰੱਕ ਲੈ ਕੇ ਆ ਰਿਹਾ ਸੀ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
-ਪੀਟੀਆਈ