ਨਵੀਂ ਦਿੱਲੀ: ਭਾਰਤ ਅਤੇ ਥਾਈਲੈਂਡ ਸਮੁੰਦਰੀ ਫ਼ੌਜਾਂ ਨੇ ਅੱਜ ਤੋਂ ਅੰਡੇਮਾਨ ਸਮੁੰਦਰ ਵਿੱਚ ਤਿੰਨ ਦਿਨ ਦੀ ਤਾਲਮੇਲ ਮਸ਼ਕ ਸ਼ੁਰੂ ਕਰ ਦਿੱਤੀ ਹੈ। ਭਾਰਤੀ ਸਮੁੰਦਰੀ ਫ਼ੌਜ ਦਾ ਬੇੜਾ ‘ਆਈਐੱਨਐੱਸ ਸਰਯੂ’ ਅਤੇ ਥਾਈ ਸਮੁੰਦਰੀ ਜਹਾਜ਼ ‘ਕਰਾਬੀ’, ਦੋਵਾਂ ਸਮੁੰਦਰੀ ਫ਼ੌਜਾਂ ਦੇ ਡੋਰਨੀਅਰ ਜਹਾਜ਼ ਨਾਲ ਭਾਰਤ-ਥਾਈਲੈਂਡ ਤਾਲਮੇਲ ਗਸ਼ਤ (ਕੋਰਪੈਟ) ਵਿੱਚ ਹਿੱਸਾ ਲੈ ਰਹੇ ਹਨ। -ਪੀਟੀਆਈ