ਵਾਸ਼ਿੰਗਟਨ: ਇਕ ਭਾਰਤੀ-ਅਮਰੀਕੀ ਨੂੰ ਇੱਥੇ ਚੋਰੀ ਦੇ ਐਪਲ ਉਤਪਾਦ ਖਰੀਦਣ ਅਤੇ ਫਿਰ ਉਨ੍ਹਾਂ ਨੂੰ ਆਨਲਾਈਨ ਵੇਚਣ ਦੇ ਦੋਸ਼ ਹੇਠ 66 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਮਰੀਕਾ ਦੇ ਨਿਊ ਮੈਕਸਿਕੋ ਸੂਬੇ ਵਿਚ ਸਥਾਨਕ ਅਮਰੀਕੀ ਸਕੂਲ ਦੇ ਬੱਚਿਆਂ ਲਈ ਇਹ ਉਤਪਾਦ ਤਿਆਰ ਕੀਤੇ ਗਏ ਸਨ। ਇਸ ਸਜ਼ਾ ਦੇ ਵਧੀਕ ਯੂਐੱਸ ਜ਼ਿਲ੍ਹਾ ਜੱਜ ਕੈਥਰੀਨ ਸੀ ਬਲੈਕ ਨੇ ਕੋਲੋਰਾਡੋ ਦੇ ਔਰੋਰਾ ਦੇ ਰਹਿਣ ਵਾਲੇ ਸੌਰਭ ਚਾਵਲਾ (36) ਨੂੰ ਜੁਰਮਾਨੇ ਦੇ ਤੌਰ ’ਤੇ ਅੰਦਰੂਨੀ ਮਾਲੀਆ ਸੇਵਾ ਨੂੰ 7,13,619 ਅਮਰੀਕੀ ਡਾਲਰ ਦਾ ਭੁਗਤਾਨ ਕਰਨ ਦਾ ਨਿਰਦੇਸ਼ ਵੀ ਦਿੱਤਾ ਹੈ। -ਪੀਟੀਆਈ