ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਭਾਰਤੀ-ਅਮਰੀਕੀ ਏਅਰੋਸਪੇਸ ਤੇ ਰੱਖਿਆ ਮਾਹਿਰ ਰਵੀ ਚੌਧਰੀ ਨੂੰ ਪੈਂਟਾਗਨ ਵਿਚ ਅਹਿਮ ਜ਼ਿੰਮੇਵਾਰੀ ਲਈ ਨਾਮਜ਼ਦ ਕੀਤਾ ਹੈ। ਵਾੲ੍ਹੀਟ ਹਾਊਸ ਮੁਤਾਬਕ ਸਾਬਕਾ ਪਾਇਲਟ ਤੇ ਅਧਿਕਾਰੀ ਚੌਧਰੀ ਨੂੰ ਏਅਰ ਫੋਰਸ ਦੇ ਸਹਾਇਕ ਸਕੱਤਰ (ਇੰਸਟਾਲੇਸ਼ਨਸ), ਊਰਜਾ ਤੇ ਵਾਤਾਵਰਨ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ। ਪੈਂਟਾਗਨ ਦੇ ਇਸ ਅਹੁਦੇ ਲਈ ਸੈਨੇਟ ਚੌਧਰੀ ਦੇ ਨਾਂ ਨੂੰ ਮਨਜ਼ੂਰੀ ਦੇਵੇਗੀ। ਜਿਸ ਵਿਭਾਗ ਵਿਚ ਰਵੀ ਚੌਧਰੀ ਦੀ ਨਿਯੁਕਤੀ ਕੀਤੀ ਜਾਵੇਗੀ, ਉਹ ਅਮਰੀਕੀ ਏਅਰ ਫੋਰਸ ਦਾ ਨਾਗਰਿਕ ਦਫ਼ਤਰ ਹੈ। ਚੌਧਰੀ ਇਸ ਤੋਂ ਪਹਿਲਾਂ ਅਮਰੀਕਾ ਦੇ ਟਰਾਂਸਪੋਰਟ ਵਿਭਾਗ ਵਿਚ ਸੀਨੀਅਰ ਕਾਰਜਕਾਰੀ ਅਧਿਕਾਰੀ ਰਹਿ ਚੁੱਕੇ ਹਨ। ਚੌਧਰੀ ਵਰਜੀਨੀਆ ਦੇ ਰਹਿਣ ਵਾਲੇ ਹਨ ਤੇ ਉੱਥੇ ਆਪਣੀ ਪਤਨੀ ਤੇ ਦੋ ਬੱਚਿਆਂ ਨਾਲ ਰਹਿੰਦੇ ਹਨ। -ਪੀਟੀਆਈ