ਹਿਊਸਟਨ, 30 ਮਈ
ਭਾਰਤੀ-ਅਮਰੀਕੀ ਨਰਸ ਨੂੰ ਅਮਰੀਕਾ ਵਿੱਚ ਧੋਖਾਧੜੀ ਦੇ ਮਾਮਲੇ ਵਿਚ 20 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਨਰਸ ਨੂੰ 5.2 ਕਰੋੜ ਡਾਲਰ ਦੇ ਕਰੀਬ ਹਰਜਾਨਾ ਵੀ ਭਰਨ ਦਾ ਹੁਕਮ ਦਿੱਤਾ ਗਿਆ ਹੈ। ਟੈਕਸਾਸ ਦੀ ਉਤਰੀ ਜ਼ਿਲ੍ਹੇ ਦੇ ਅਮਰੀਕੀ ਅਟਾਰਨੀ ਪ੍ਰੇਰਕ ਸ਼ਾਹ ਨੇ ਦੱਸਿਆ ਕਿ ਤਿਰਿਵਿਕ ਰਾਮ ਰੈਡੀ ਨੇ ਅਕਤੂਬਰ 2020 ਵਿਚ ਧੋਖਾਧੜੀ ਦੀ ਸਾਜ਼ਿਸ਼ ਰਚਣ ਦੇ ਦੋਸ਼ ਕਬੂਲ ਲਏ ਹਨ। ਉਸ ’ਤੇ ਮੈਡੀਕੇਅਰ ਤੇ ਨਿੱਜੀ ਬੀਮਾ ਕੰਪਨੀਆਂ ਨੂੰ ਧੋਖਾ ਦੇਣ ਦੇ ਵੀ ਦੋਸ਼ ਹਨ। ਉਨ੍ਹਾਂ ਦੱਸਿਆ ਕਿ ਰੈਡੀ ਨੇ ਛੇ ਡਾਕਟਰਾਂ ਦੇ ਨੰਬਰਾਂ ਦੀ ਵਰਤੋਂ ਕਰ ਕੇ ਮਰੀਜ਼ਾਂ ਦੇ ਫਰਜ਼ੀ ਬਿੱਲ ਬਣਾਏ ਤੇ ਦਾਅਵਾ ਕੀਤਾ ਕਿ ਇਹ ਡਾਕਟਰ ਇਨ੍ਹਾਂ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ ਜਦਕਿ ਉਨ੍ਹਾਂ ਨੇ ਇਲਾਜ ਨਹੀਂ ਕੀਤਾ ਸੀ। -ਪੀਟੀਆਈ