ਗਲਾਸਗੋ: ਭਾਰਤ ਤੇ ਯੂਕੇ ਆਪਣੇ ਕੌਮਾਂਤਰੀ ਸੋਲਰ ਗੱਠਜੋੜ ਨੂੰ ਅੱਗੇ ਵਧਾਉਣ ਤਹਿਤ ਇਕ ਨਵੇਂ ਗਰੀਨ ਗਰਿੱਡ ਉੱਦਮ ਦੀ ਸ਼ੁਰੂਆਤ ਕਰਨਗੇ। ਇਹ ਨਵਾਂ ਉੱਦਮ ਸੌਰ ਊਰਜਾ ਢਾਂਚੇ ਨੂੰ ਸੰਸਾਰ ਪੱਧਰ ਉਤੇ ਜੋੜਨ ਨਾਲ ਸਬੰਧਤ ਹੈ। ਇਸ ਦੀ ਸ਼ੁਰੂਆਤ ‘ਸੀਓਪੀ26’ ਜਲਵਾਯੂ ਤਬਦੀਲੀ ਕਾਨਫਰੰਸ ਮੌਕੇ ਮੰਗਲਵਾਰ ਨੂੰ ਕੀਤੀ ਜਾਵੇਗੀ। ਇਸ ਉੱਦਮ ਤਹਿਤ ਸਰਕਾਰਾਂ, ਵਿੱਤੀ ਸੰਗਠਨ, ਤੇ ਪਾਵਰ ਢਾਂਚੇ ਨੂੰ ਜੋੜ ਕੇ ਇਕ ਨਵੇਂ ਊਰਜਾ ਢਾਂਚੇ ਦੀ ਉਸਾਰੀ ਕੀਤੀ ਜਾਵੇਗੀ। ਇਸ ਦਾ ਮੰਤਵ ਸੁਰੱਖਿਅਤ, ਟਿਕਾਊ ਤੇ ਕਿਫਾਇਤੀ ਊਰਜਾ ਪੈਦਾ ਕਰਨਾ ਹੈ। -ਪੀਟੀਆਈ