ਕੋਲੰਬੋ:
ਭਾਰਤ, ਸ੍ਰੀਲੰਕਾ ਤੇ ਮਾਲਦੀਵ ਦੇ ਸਿਖ਼ਰਲੇ ਸੁਰੱਖਿਆ ਅਧਿਕਾਰੀਆਂ ਵੱਲੋਂ ਅੱਜ ਉੱਚ ਪੱਧਰੀ ਤਿਕੋਣੀ ਗੱਲਬਾਤ ਦੌਰਾਨ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਅਤੇ ਆਮ ਹਿੱਤ ਲਈ ਸ਼ਾਂਤੀ ਯਕੀਨੀ ਬਣਾਉਣ ਦੀ ਹਾਮੀ ਭਰਦਿਆਂ ਖਿੱਤੇ ਵਿੱਚ ਮੌਜੂਦਾ ਸਮੁੰਦਰੀ ਸੁਰੱਖਿਆ ਵਾਤਾਵਰਨ ਦਾ ਜਾਇਜ਼ਾ ਲਿਆ ਗਿਆ। ਇਹ ਤਿਕੋਣੀ ਮੀਟਿੰਗ ਛੇ ਸਾਲਾਂ ਬਾਅਦ ਹੋ ਰਹੀ ਹੈ। ਇਸ ਤੋਂ ਪਹਿਲਾਂ ਇਹ ਸਾਲ 2014 ਵਿੱਚ ਦਿੱਲੀ ’ਚ ਹੋਈ ਸੀ। ਇਸ ਮੀਟਿੰਗ ਵਿੱਚ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਸ੍ਰੀਲੰਕਾ ਦੇ ਰੱਖਿਆ ਸਕੱਤਰ ਮੇਜਰ ਜਨਰਲ (ਸੇਵਾਮੁਕਤ) ਕਮਲ ਗੁਣਾਰਤਨੇ ਅਤੇ ਮਾਲਦੀਵ ਦੀ ਰੱਖਿਆ ਮੰਤਰੀ ਮਾਰੀਆ ਦੀਦੀ ਨਾਲ ਇਸ ਗੱਲਬਾਤ ਵਿੱਚ ਹਿੱਸਾ ਲਿਆ। ਸ੍ਰੀਲੰਕਾ ਵੱਲੋਂ ਭਾਰਤ ਤੇ ਮਾਲਦੀਵ ਦੇ ਸਹਿਯੋਗ ਨਾਲ ਸਮੁੰਦਰੀ ਸੁਰੱਖਿਆ ਸਹਿਯੋਗ ਸਬੰਧੀ ਕੌਮੀ ਸੁਰੱਖਿਆ ਸਲਾਹਕਾਰਾਂ ਦੇ ਪੱਧਰ ਦੀ ਚੌਥੀ ਤਿਕੋਣੀ ਮੀਟਿੰਗ ਕੀਤੀ ਗਈ।
-ਪੀਟੀਆਈ