ਸੰਯੁਕਤ ਰਾਸ਼ਟਰ/ਜਨੇਵਾ, 26 ਅਕਤੂਬਰ
ਵਿਸ਼ਵ ਸਿਹਤ ਸੰਗਠਨ ਦੇ ਤਕਨੀਕੀ ਸਲਾਹਕਾਰ ਸਮੂਹ ਨੇ ਫੈਸਲਾ ਕੀਤਾ ਹੈ ਕਿ ਕੋਵੈਕਸੀਨ ਦੀ ਹੰਗਾਮੀ ਵਰਤੋਂ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਕੁਝ ਸਪਸ਼ਟੀਕਰਨ ਲੋੜੀਂਦੇ ਹਨ। ਸਿਖਰਲੀ ਸਿਹਤ ਸੰਸਥਾ ਨੇ ਦੱਸਿਆ ਕਿ ਇਸ ਕਰੋਨਾ ਰੋਕੂ ਟੀਕੇ ਦਾ ਹਾਲੇ ਹੋਰ ਮੁਲਾਂਕਣ ਕੀਤਾ ਜਾਵੇਗਾ ਤਾਂ ਕਿ ਇਸ ਟੀਕੇ ਦੀ ਹਰ ਥਾਂ ਹੰਗਾਮੀ ਵਰਤੋਂ ਕੀਤੀ ਜਾ ਸਕੇ। ਸਿਹਤ ਸੰਸਥਾ ਦੇ ਬੁਲਾਰੇ ਨੇ ਦੱਸਿਆ ਕਿ ਉਮੀਦ ਹੈ ਕਿ ਇਸ ਹਫਤੇ ਦੇ ਅੰਤ ਤੱਕ ਭਾਰਤ ਬਾਇਓਟੈਕ ਤੋਂ ਸਪਸ਼ਟੀਕਰਨ ਮਿਲ ਜਾਵੇਗਾ।