ਸੰਯੁਕਤ ਰਾਸ਼ਟਰ, 1 ਦਸੰਬਰ
ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਕਿਹਾ ਹੈ ਕਿ ਭਾਰਤ ਨੇ ਮਲੇਰੀਆ ਨਾਲ ਨਜਿੱਠਣ ਵਿਚ “ਵੱਡੀ ਮੱਲ” ਮਾਰੀ ਹੈ। ਦੱਖਣੀ-ਪੂਰਬੀ ਏਸ਼ੀਆ ਵਿਚ ਮਲੇਰੀਆ ਦੇ ਮਾਮਲੇ ਸਾਲ 2000 ਵਿਚ ਦੋ ਕਰੋੜ ਸਨ, ਜੋ ਪਿਛਲੇ ਸਾਲ ਘੱਟ ਕੇ 56 ਲੱਖ ਰਹਿ ਗਏ ਹਨ। ‘ਵਰਲਡ ਮਲੇਰੀਆ ਰਿਪੋਰਟ 2020’ ਅਨੁਸਾਰ ਸਾਲ 2019 ਵਿਚ ਦੁਨੀਆ ਭਰ ਵਿਚ ਮਲੇਰੀਆ ਦੇ 22.9 ਕਰੋੜ ਮਾਮਲੇ ਸਾਹਮਣੇ ਆਏ ਸਨ। ਭਾਰਤ ਵਿੱਚ ਮਲੇਰੀਆ ਨਾਲ ਹੋਣ ਵਾਲੀਆਂ ਮੌਤਾਂ ਦੇ ਮਾਮਲਿਆਂ ਵਿੱਚ ਵੀ ਗਿਰਾਵਟ ਆਈ ਹੈ। ਰਿਪੋਰਟ ਦੇ ਅਨੁਸਾਰ ਸਾਲ 2000 ਵਿੱਚ ਮਲੇਰੀਆ ਨਾਲ 29500 ਲੋਕਾਂ ਦੀ ਮੌਤ ਹੋਈ, ਪਿਛਲੇ ਸਾਲ ਇਹ ਗਿਣਤੀ 7700 ਸੀ।