ਨਿਊਯਾਰਕ: ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਕਿਹਾ ਕਿ ਜੂਨ ਵਿੱਚ ਭਾਰਤ-ਚੀਨ ਸਰਹੱਦ ’ਤੇ ਹੋਈਆਂ ਹਿੰਸਕ ਝੜਪਾਂ ਦਾ ਬਹੁਤ ਡੂੰਘਾ ਜਨਤਕ ਅਤੇ ਸਿਆਸੀ ਪ੍ਰਭਾਵ ਪਿਆ ਹੈ ਅਤੇ ਦੋਵਾਂ ਮੁਲਕਾਂ ਦੇ ਰਿਸ਼ਤੇ ਵਿੱਚ ਬਹੁਤ ਜ਼ਿਆਦਾ ਗੜਬੜ ਹੋ ਗਈ ਹੈ। ਊਹ ਏਸ਼ੀਆ ਸੁਸਾਇਟੀ ਵਲੋਂ ਕਰਵਾਏ ਆਨਲਾਈਨ ਸਮਾਗਮ ਮੌਕੇ ਬੋਲ ਰਹੇ ਸਨ। ਊਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਵਲੋਂ ਦਹਿਸ਼ਤਗਰਦੀ ਨੂੰ ਨੀਤੀ ਵਜੋਂ ਚਲਾਇਆ ਜਾ ਰਿਹਾ ਹੈ, ਜਿਸ ਕਰਕੇ ਇਸ ਮੁਲਕ ਨਾਲ ਸੁਖਾਵੇਂ ਸਬੰਧ ਬਣਾਊਣੇ ਬਹੁਤ ਔਖੇ ਹਨ। ਇਹ ਕੇਵਲ ਦਹਿਸ਼ਤਗਰਦੀ ਤੱਕ ਸੀਮਤ ਨਹੀਂ ਹੈ, ਪਾਕਿਸਤਾਨ ਵਲੋਂ ਭਾਰਤ ਨਾਲ ਸੁਖਾਵਾਂ ਵਪਾਰ ਵੀ ਨਹੀਂ ਕੀਤਾ ਜਾਂਦਾ।