ਹਿਊਸਟਨ, 10 ਜੁਲਾਈਭਾਰਤ ਦੀ ਇਕ ਹੋਰ ਧੀ ਪੁਲੜ ਵਿੱਚ ਉਡਾਣ ਭਰਨ ਲਈ ਤਿਆਰ ਹੈ। ਕਲਪਨਾ ਚਾਵਲਾ ਤੋਂ ਬਾਅਦ ਆਂਧਰਾ ਪ੍ਰਦੇਸ਼ ਵਿੱਚ ਜਨਮੀ ਸਿਰਿਸ਼ਾ ਬਾਂਦਲਾ ਪੁਲਾੜ ਵਿੱਚ ਉਡਾਣ ਭਰਨ ਵਾਲੀ ਹੈ। ਉਹ ਵਰਜਿਨ ਗਲਾਕਟਿਕ ਤੋਂ ਪੰਜ ਹੋਰ ਯਾਤਰੀਆਂ ਨਾਲ ਰਵਾਨਾ ਹੋਵੇਗੀ। ਹਿਊਸਟਨ ਵਿੱਚ ਪੜ੍ਹੀ ਬਾਂਦਲਾ ਨੂੰ ਪਤਾ ਸੀ ਕਿ ਉਹ ਇਕ ਦਿਨ ਪੁਲਾੜ ਵਿੱਚ ਜ਼ਰੂਰ ਜਾਵੇਗੀ। ਉਸ ਤੋਂ ਪਹਿਲਾਂ ਭਾਰਤ ਵਿੱਚ ਜਨਮੀ ਕਲਪਨਾ ਚਾਵਲਾ ਨੇ ਇਹ ਪ੍ਰਾਪਤੀ ਕੀਤੀ ਸੀ। ਸੁਨੀਤਾ ਵਿਲੀਅਮਜ਼ ਵੀ ਪੁਲਾੜ ਵਿੱਚ ਗਈ ਪਰ ਉਹ ਭਾਰਤੀ ਮੂਲ ਦੀ ਜ਼ਰੂਰ ਹੈ ਪਰ ਭਾਰਤ ਵਿੱਚ ਜਨਮੀ ਨਹੀਂ।