ਨਵੀਂ ਦਿੱਲੀ, 14 ਸਤੰਬਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਆਪਣੀ ਫਰਾਂਸਿਸੀ ਹਮਰੁਤਬਾ ਕੈਥਰੀਨ ਕੋਲੋਨਾ ਨਾਲ ਗੱਲਬਾਤ ਕਰਨ ਮਗਰੋਂ ਕਿਹਾ ਕਿ ਭਾਰਤ ਤੇ ਫਰਾਂਸ ਨੇ ਹਿੰਦ-ਪ੍ਰਸ਼ਾਂਤ ਖਿੱਤੇ ਵਿੱਚ ਤਿੰਨ ਧਿਰੀ ਵਿਕਾਸ ਸਹਿਯੋਗ ਸਥਾਪਤ ਕਰਨ ਲਈ ਕੰਮ ਕਰਨ ਦੀ ਹਾਮੀ ਭਰੀ ਹੈ। ਇਸ ਨਾਲ ਵਿਕਾਸ ਦੇ ਪ੍ਰਾਜੈਕਟਾਂ ਨੂੰ ਰਫ਼ਤਾਰ ਮਿਲੇਗੀ।
ਕੋਲੋਨਾ ਦੇ ਨਾਲ ਇਕ ਸਾਂਝੀ ਪ੍ਰੈੱਸ ਮਿਲਣੀ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਗਈ ਗੱਲਬਾਤ ਦੌਰਾਨ ਯੂਕਰੇਨ ਦੀ ਜੰਗ, ਹਿੰਦ-ਪ੍ਰਸ਼ਾਂਤ ਖਿੱਤੇ ਵਿੱਚ ਤਣਾਅ, ਕੋਵਿਡ-19 ਮਹਾਮਾਰੀ ਦੇ ਨਤੀਜਿਆਂ, ਅਫ਼ਗਾਨਿਸਤਾਨ ਦੇ ਹਾਲਾਤ ਆਦਿ ਮੁੱਦਿਆਂ ’ਤੇ ਚਰਚਾ ਹੋਈ। ਉਨ੍ਹਾਂ ਕਿਹਾ, ‘‘ਅਸੀਂ ਹਿੰਦ-ਪ੍ਰਸ਼ਾਂਤ ਖਿੱਤੇ ਵਿੱਚ ਤਿੰਨ ਧਿਰੀ ਵਿਕਾਸ ਸਹਿਯੋਗ ਸਥਾਪਤ ਕਰਨ ਲਈ ਕੰਮ ਕਰਨ ਦੀ ਹਾਮੀ ਭਰੀ ਹੈ, ਜਿਸ ਨਾਲ ਵਿਕਾਸ ਪ੍ਰਾਜੈਕਟਾਂ ਨੂੰ ਰਫ਼ਤਾਰ ਮਿਲੇਗਾ, ਖ਼ਾਸ ਕਰ ਕੇ ਕੌਮਾਂਤਰੀ ਸੌਰ ਗੱਠਜੋੜ ਬਣਾਉਣ ਵਿੱਚ।’’ -ਪੀਟੀਆਈ