ਪੈਰਾਗੁਏ ਵਿੱਚ ਭਾਰਤੀ ਦੂਤਾਵਾਸ ਦਾ ਉਦਘਾਟਨ : The Tribune India

ਪੈਰਾਗੁਏ ਵਿੱਚ ਭਾਰਤੀ ਦੂਤਾਵਾਸ ਦਾ ਉਦਘਾਟਨ

ਭਾਰਤ ਦੇ ਵਿਦੇਸ਼ ਮੰਤਰੀ ਨੇ ਦੁਵੱਲੇ ਸਬੰਧਾਂ ਦੀ ਮਜ਼ਬੂਤੀ ਦਾ ਭਰੋਸਾ ਜਤਾਇਆ

ਪੈਰਾਗੁਏ ਵਿੱਚ ਭਾਰਤੀ ਦੂਤਾਵਾਸ ਦਾ ਉਦਘਾਟਨ

ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਪੈਰਾਗੁਏ ਦੇ ਆਪਣੇ ਹਮਰੁਤਬਾ ਜੂਲੀਓ ਸੀਜ਼ਰ ਅਰੀਓਲਾ ਨੂੰ ਮਿਲਦੇ ਹੋਏ। ਫੋਟੋ: ਪੀਟੀਆਈ

ਏਸੁਨਸਿਓ (ਪੈਰਾਗੁਏ), 23 ਅਗਸਤ

ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਪੈਰਾਗੁਏ ਵਿੱਚ ਆਪਣੇ ਹਮਰੁਤਬਾ ਜੂਲੀਓ ਸੀਜ਼ਰ ਐਰੀਓਲਾ ਨਾਲ ਮਿਲ ਕੇ ਭਾਰਤ ਦੇ ਨਵੇਂ ਦੂਤਾਵਾਸ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਭਰੋਸਾ ਜਤਾਇਆ ਕਿ ਇਸ ਰਾਹੀਂ ਦੁਵੱਲੇ ਸਬੰਧ ਹੋਰ ਮਜ਼ਬੂਤ ਹੋਣਗੇ। ਜੈਸ਼ੰਕਰ ਸਮੁੱਚੇ ਦੁਵੱਲੇ ਸਬੰਧਾਂ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਦੱਖਣੀ ਅਮਰੀਕਾ ਦੇ ਆਪਣੇ ਪਹਿਲੇ ਅਧਿਕਾਰਤ ਦੌਰੇ ’ਤੇ ਹਨ। ਉਹ ਪੈਰਾਗੁਏ ਦਾ ਦੌਰਾ ਕਰਨ ਵਾਲੇ ਪਹਿਲੇ ਭਾਰਤੀ ਵਿਦੇਸ਼ ਮੰਤਰੀ ਹਨ। ਉਨ੍ਹਾਂ ਦਾ ਇਹ ਦੌਰਾ ਦੋਵਾਂ ਦੇਸ਼ਾਂ ਵਿਚਾਲੇ ਕੂਟਨੀਤਕ ਸਬੰਧਾਂ ਦੀ ਸ਼ੁਰੂਆਤ ਦੀ 60ਵੀਂ ਵਰ੍ਹੇਗੰਢ ਮੌਕੇ ਹੋ ਰਿਹਾ ਹੈ। ਇਸ ਸਬੰਧੀ ਜੈਸ਼ੰਕਰ ਨੇ ਟਵੀਟ ਕੀਤਾ, ‘‘ਪੈਰਾਗੁਏ ਦੇ ਵਿਦੇਸ਼ ਮੰਤਰੀ ਜੂਲੀਓ ਸੀਜ਼ਰ ਅਰੀਓਲਾ ਨਾਲ ਸਾਂਝੇ ਤੌਰ ’ਤੇ ਨਵੇਂ ਭਾਰਤੀ ਦੂਤਾਵਾਸ ਦਾ ਉਦਘਾਟਨ ਕੀਤਾ। ਇਸ ਮੌਕੇ ਹਾਜ਼ਰ ਹੋਣ ਲਈ ਗ੍ਰਹਿ ਮੰਤਰੀ ਫੈਡਰਿਕੋ ਦਾ ਧੰਨਵਾਦ।” ਉਨ੍ਹਾਂ ਕਿਹਾ, ‘‘ਭਰੋਸਾ ਹੈ ਕਿ ਇਹ ਨਵਾਂ ਮਿਸ਼ਨ ਭਾਰਤ-ਪੈਰਾਗੁਏ ਸਬੰਧਾਂ ਨੂੰ ਹੋਰ ਉਚਾਈਆਂ ’ਤੇ ਲਿਜਾਵੇਗਾ।’’ ਇਸ ਮੌਕੇ ਦੋਵਾਂ ਆਗੂਆਂ ਨੇ ਖੇਤਰੀ ਤੇ ਆਲਮੀ ਮਾਮਲਿਆਂ ’ਤੇ ਗੱਲਬਾਤ ਕੀਤੀ ਅਤੇ ਬਹੁ-ਪੱਖੀ ਮੰਚਾਂ ’ਤੇ ਇੱਕ-ਦੂਜੇ ਦਾ ਸਮਰਥਨ ਜਾਰੀ ਰੱਖਣ ਦੀ ਸਹਿਮਤੀ ਪ੍ਰਗਟਾਈ ਹੈ। ਉਨ੍ਹਾਂ ਸੋਮਵਾਰ ਨੂੰ ਕਿਹਾ ਸੀ ਕਿ ਭਾਰਤੀ ਦੂਤਾਵਾਸ ਦੀ ਸਥਾਪਨਾ ਨਾਲ ਦੋਹਾਂ ਦੇਸ਼ਾਂ ਵਿਚਾਲੇ ਆਰਥਿਕ ਸਬੰਧ ਮਜ਼ਬੂਤ ਹੋਣਗੇ ਤੇ ਵਪਾਰ ਤੇ ਨਿਵੇਸ਼ ’ਤੇ ਧਿਆਨ ਕੇਂਦਰਿਤ ਹੋਵੇਗਾ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕੰਧ ਓਹਲੇ ਪਰਦੇਸ

ਕੰਧ ਓਹਲੇ ਪਰਦੇਸ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਪੈਨਸ਼ਨਰ ਪ੍ਰੀਤਮ ਸਿੰਘ

ਪੈਨਸ਼ਨਰ ਪ੍ਰੀਤਮ ਸਿੰਘ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਸ਼ਹਿਰ

View All