ਕਾਠਮੰਡੂ, 16 ਮਈ
ਨੇਪਾਲ ਦੇ ਪ੍ਰਧਾਨ ਮੰਤਰੀ ਸ਼ੇਰ ਬਹਾਦਰ ਦਿਉਬਾ ਨੇ ਚੀਨ ਵੱਲੋਂ ਬਣਾਏ ਦੇਸ਼ ਦੇ ਦੂਜੇ ਕੌਮਾਂਤਰੀ ਹਵਾਈ ਅੱਡੇ ਦਾ ਅੱਜ ਲੁੰਬਿਨੀ ਵਿੱਚ ਉਦਘਾਟਨ ਕੀਤਾ। ਇਹ ਭਗਵਾਨ ਬੁੱਧ ਦੇ ਜਨਮ ਸਥਾਨ ਅਤੇ ਸੈਰ-ਸਪਾਟਾ ਤੇ ਤੀਰਥ-ਸਥਾਨ ਲੁੰਬਿਨੀ ਨੂੰ ਦੱਖਣੀ ਏਸ਼ੀਆ ਵਿੱਚ ਬੋਧੀ ਮੱਠਾਂ ਦੇ ਨਾਲ ਨਾਲ ਬਾਕੀ ਦੁਨੀਆਂ ਨੂੰ ਜੋੜਨ ਵਿੱਚ ਮਦਦ ਕਰੇਗਾ। 7.6 ਕਰੋੜ ਅਮਰੀਕੀ ਡਾਲਰ ਦੇ ਗੌਤਮ ਬੁੱਧ ਕੌਮਾਂਤਰੀ ਹਵਾਈ ਅੱਡੇ ਦਾ ਉਦਘਾਟਨ ਉਸ ਸਮੇਂ ਕੀਤਾ ਗਿਆ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧ ਪੂਰਨਿਮਾ ਮੌਕੇ ਲੁੰਬਿਨੀ ਦੀ ਯਾਤਰਾ ’ਤੇ ਸਨ। ਮੋਦੀ ਨੇ ਇਸ ਦੌਰਾਨ ਆਪਣੇ ਨੇਪਾਲੀ ਹਮਰੁਤਬਾ ਦਿਉਬਾ ਨਾਲ ਵੱਖ-ਵੱਖ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਨੂੰ ਵਧਾਉਣ ਬਾਰੇ ਵਿਆਪਕ ਗੱਲਬਾਤ ਵੀ ਕੀਤੀ। -ਪੀਟੀਆਈ