ਲਾਹੌਰ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਅੱਜ ਦੋਸ਼ ਲਾਇਆ ਕਿ ਇਮਰਾਨ ਖਾਨ ਮੁਲਕ ਵਿਚ ‘ਖਾਨਾਜੰਗੀ’ ਚਾਹੁੰਦੇ ਹਨ। ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੰਸਦ ਭੰਗ ਕਰਵਾਉਣ ਲਈ ਆਪਣੇ ਸਮਰਥਕਾਂ ਨੂੰ 25 ਮਈ ਤੋਂ ਇਸਲਾਮਾਬਾਦ ਵੱਲ ਸ਼ਾਂਤੀਪੂਰਨ ਰੋਸ ਮਾਰਚ ਕਰਨ ਦਾ ਸੱਦਾ ਦਿੱਤਾ ਹੈ। ਸ਼ਾਹਬਾਜ਼ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘ਇਮਰਾਨ ਨਿਆਜ਼ੀ ਮੁਲਕ ਵਿਚ ਖਾਨਾਜੰਗੀ ਚਾਹੁੰਦੇ ਹਨ। ਪਰ ਉਹ ਗਲਤਫਹਿਮੀ ਵਿਚ ਹਨ। ਮੁਲਕ ਉਨ੍ਹਾਂ ਨੂੰ ਇਸ ਲਈ ਕਦੇ ਮੁਆਫ਼ ਨਹੀਂ ਕਰੇਗਾ ਤੇ ਕਾਲਰ ਤੋਂ ਫੜੇਗਾ।’ -ਪੀਟੀਆਈ